''ਅੱਤਵਾਦ ਦੀ ਨਰਸਰੀ ਹੈ ਪਾਕਿ'', ਭਾਰਤ ਨੇ ਗੁਆਂਢੀ ਮੁਲਕ ਨੂੰ ਦਿਖਾਇਆ ਸ਼ੀਸ਼ਾ

Friday, Feb 28, 2020 - 03:09 PM (IST)

''ਅੱਤਵਾਦ ਦੀ ਨਰਸਰੀ ਹੈ ਪਾਕਿ'', ਭਾਰਤ ਨੇ ਗੁਆਂਢੀ ਮੁਲਕ ਨੂੰ ਦਿਖਾਇਆ ਸ਼ੀਸ਼ਾ

ਜਿਨੇਵਾ- ਪਾਕਿਸਤਾਨ ਦੀ ਅੱਤਵਾਦ ਦੀ ਨਰਸਰੀ ਹੈ। ਦੂਜਿਆਂ ਨੂੰ ਗਿਆਨ ਦੇਣ ਤੋਂ ਪਹਿਲਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਤਵਾਦ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਸਭ ਤੋਂ ਬੁਰਾ ਚਿਹਰਾ ਹੈ। ਜਿਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੇ ਸੈਸ਼ਨ ਵਿਚ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਭਾਰਤ ਨੇ ਇਹ ਗੱਲ ਕਹੀ। ਸੈਸ਼ਨ ਦੌਰਾਨ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮੁੱਦਾ ਚੁੱਕਿਆ ਸੀ।

ਇਸ 'ਤੇ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕ੍ਰੇਟਰੀ ਵਿਮਰਸ਼ ਆਰਿਅਨ ਨੇ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਇਆ। ਉਹਨਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਨਾ ਵੱਖ ਹੋਣ ਵਾਲਾ ਅੰਗ ਸੀ ਤੇ ਰਹੇਗਾ। ਪਾਕਿਸਤਾਨ ਇਸ 'ਤੇ ਲਲਚਾਉਣਾ ਛੱਡ ਦੇਵੇ। ਜੰਮੂ-ਕਸ਼ਮੀਰ ਵਿਚ ਲੋਕਤੰਤਰੀ ਤੇ ਵਿਕਾਸਸ਼ੀਲ ਸੁਧਾਰਾਂ ਦੇ ਲਈ ਪਿਛਲੇ ਸੱਤ ਮਹੀਨੇ ਵਿਚ ਕਈ ਕਦਮ ਚੁੱਕੇ ਗਏ ਹਨ। ਇਹਨਾਂ ਦਾ ਟੀਚਾ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਕਰਨਾ ਤੇ ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰਨਾ ਹੈ।

ਆਰਿਅਨ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਕਈ ਮੌਕਿਆਂ 'ਤੇ ਪਾਕਿਸਤਾਨ ਦੀਆਂ ਹਰਕਤਾਂ ਦੇਖੀਆਂ ਹਨ। ਉਹ ਪਿਆਲੇ ਵਿਚ ਤੂਫਾਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਸਾਹਮਣੇ ਆ ਜਾਂਦਾ ਹੈ ਕਿ ਲੋਕਤੰਤਰੀ ਰਸਮਾਂ ਤੇ ਧਾਰਮਿਕ ਸਹਿਣਸ਼ੀਲਤਾ ਪਾਕਿਸਤਾਨ ਦੇ ਵੱਸ ਦੀ ਗੱਲ ਨਹੀਂ ਹੈ। ਅੱਤਵਾਦ ਦੀ ਇਸ ਨਰਸਰੀ ਦੇ ਕਾਰਨ ਸਭ ਤੋਂ ਜ਼ਿਆਦਾ ਸਰਹੱਦ ਪਾਰ ਦੇ ਅੱਤਵਾਦ ਦਾ ਸ਼ਿਕਾਰ ਹੋਣ ਕਾਰਨ ਅਸੀਂ ਪਰੀਸ਼ਦ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਤੇ ਸਾਬਕਾ ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦਿੰਦੇ ਪਾਏ ਗਏ ਹਨ।

ਉਹਨਾਂ ਕਿਹਾ ਕਿ ਪਾਕਿਸਤਾਨ ਅਜਿਹਾ ਦੇਸ਼ ਹੈ, ਜਿਥੇ ਆਜ਼ਾਦੀ ਤੋਂ ਬਾਅਦ ਤੋਂ ਲਗਾਤਾਰ ਹਿੰਦੂ, ਸਿੱਖ, ਈਸਾਈ, ਸ਼ੀਆ, ਪਸ਼ਤੂਨ, ਅਹਮਦੀਆ ਤੇ ਬਲੋਚ ਜਿਹੇ ਘੱਟ ਗਿਣਤੀ ਭਾਈਚਾਰਿਆਂ ਦੀ ਤਾਦਾਦ ਘੱਟ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਲਗਾਤਾਰ ਸ਼ੋਸ਼ਣ ਤੇ ਜ਼ਬਰੀ ਧਰਮ ਪਰਿਵਰਤਨ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਨੇ ਤੁਰਕੀ ਨੂੰ ਵੀ ਆਪਣੇ ਅੰਦਰੂਨੀ ਮਾਮਲਿਆਂ ਵਿਚ ਨਾ ਬੋਲਣ ਦੀ ਸਲਾਹ ਦਿੱਤੀ ਹੈ।


author

Baljit Singh

Content Editor

Related News