ਦੋਸਤ ਮਲੇਸ਼ੀਆ ਨੇ ਕੰਗਾਲ ਪਾਕਿਸਤਾਨ ਨੂੰ ਦਿੱਤਾ ਝਟਕਾ, ਬਕਾਇਆ ਨਾ ਦੇਣ ''ਤੇ ਜ਼ਬਤ ਕੀਤਾ ਜਹਾਜ਼

05/31/2023 10:55:43 AM

ਇਸਲਾਮਾਬਾਦ - ਬੁਰੀ ਆਰਥਿਕ ਹਾਲਤ 'ਚੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਉਸ ਦੇ ਦੋਸਤ ਮਲੇਸ਼ੀਆ ਨੇ ਵੱਡਾ ਝਟਕਾ ਦਿੱਤਾ ਹੈ। ਪਾਕਿਸਤਾਨ ਦਾ ਇਸਲਾਮਿਕ ਦੋਸਤ ਕਹੇ ਜਾਣ ਵਾਲੇ ਮਲੇਸ਼ੀਆ ਨੇ ਜਹਾਜ਼ ਦੇ ਬਕਾਏ ਦਾ ਭੁਗਤਾਨ ਨਾ ਕਰਨ 'ਤੇ ਇਕ ਵਾਰ ਫਿਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਬੋਇੰਗ 777 ਯਾਤਰੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਦੋਵਾਂ ਦੇਸ਼ਾਂ ਦੀ ਡੂੰਘੀ ਦੋਸਤੀ ਦੇ ਬਾਵਜੂਦ ਮਲੇਸ਼ੀਆ ਆਏ ਦਿਨ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਰਿਹਾ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਪੁਜਾਰੀ ਦਾ ਕਾਰਾ, ਮੰਦਰ ਦੇ ਗਹਿਣੇ ਰੱਖੇ ਗਿਰਵੀ, ਹੁਣ ਮਿਲੀ ਇਹ ਸਜ਼ਾ

ਰਿਪੋਰਟ ਮੁਤਾਬਕ ਇਹ ਦੂਜੀ ਵਾਰ ਹੈ ਜਦੋਂ ਮਲੇਸ਼ੀਆ ਨੇ PIA ਦੇ ਇਸ ਜਹਾਜ਼ ਨੂੰ ਜ਼ਬਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲੇਸ਼ੀਆ ਨੇ ਪਾਕਿਸਤਾਨ ਵੱਲੋਂ 4 ਮਿਲੀਅਨ ਡਾਲਰ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਇਹ ਜਹਾਜ਼ ਜ਼ਬਤ ਕੀਤਾ ਹੈ। ਮਲੇਸ਼ੀਆ ਨੇ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਕਿਸਤਾਨ ਦਾ ਜਹਾਜ਼ ਜ਼ਬਤ ਕੀਤਾ ਹੈ। ਜਹਾਜ਼ ਜ਼ਬਤ ਕਰਨ ਦਾ ਫੈਸਲਾ ਸਥਾਨਕ ਅਦਾਲਤ ਤੋਂ ਬਕਾਏ ਦੀ ਅਦਾਇਗੀ ਸਬੰਧੀ ਹੁਕਮ ਮਿਲਣ ਤੋਂ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ: ਹਸਪਤਾਲ ਦੀ ਤੀਜੀ ਮੰਜ਼ਲ 'ਤੇ ਲੱਗੀ ਅੱਗ, 3 ਮਰੀਜ਼ਾਂ ਦੀ ਮੌਤ

ਇਸ ਤੋਂ ਪਹਿਲਾਂ ਮਲੇਸ਼ੀਆ ਨੇ ਸਾਲ 2021 'ਚ ਕੁਆਲਾਲੰਪੁਰ ਹਵਾਈ ਅੱਡੇ 'ਤੇ ਬਕਾਏ ਦਾ ਭੁਗਤਾਨ ਨਾ ਕਰਨ 'ਤੇ PIA ਦਾ ਜਹਾਜ਼ ਜ਼ਬਤ ਕੀਤਾ ਸੀ। ਜਹਾਜ਼ ਨੂੰ ਬਾਅਦ ਵਿਚ ਬਕਾਇਆ ਭੁਗਤਾਨ ਦੇ ਕੂਟਨੀਤਕ ਭਰੋਸੇ 'ਤੇ ਛੱਡ ਦਿੱਤਾ ਗਿਆ ਸੀ। ਜ਼ਬਤ ਕੀਤੇ ਗਏ PIA ਜਹਾਜ਼ ਨੂੰ 173 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ 27 ਜਨਵਰੀ ਨੂੰ ਪਾਕਿਸਤਾਨ ਵਾਪਸ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ: ਭੁੱਲਣ ਦੀ ਬੀਮਾਰੀ ਤੋਂ ਬਚਣਾ ਹੈ ਤਾਂ ਵਧਦੀ ਉਮਰ 'ਚ ਰੱਜ ਕੇ ਖਾਓ ਇਹ ਚੀਜ਼ਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News