ਪਾਕਿਸਤਾਨ : ਈਸ਼ਨਿੰਦਾ ਮਾਮਲੇ 'ਚ ਕੁੁੱਟਮਾਰ ਮਗਰੋਂ ਜ਼ਖ਼ਮੀ ਈਸਾਈ ਵਿਅਕਤੀ ਦੀ ਮੌਤ
Monday, Jun 03, 2024 - 04:15 PM (IST)
ਲਾਹੌਰ (ਭਾਸ਼ਾ) ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਿਛਲੇ ਹਫਤੇ ਈਸ਼ਨਿੰਦਾ ਦੇ ਦੋਸ਼ ਵਿਚ ਹਿੰਸਕ ਭੀੜ ਦੇ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਇਕ ਬਜ਼ੁਰਗ ਈਸਾਈ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੱਟੜਪੰਥੀ ਇਸਲਾਮੀ ਸੰਗਠਨ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀ.ਐਲ.ਪੀ) ਦੇ ਕਾਰਕੁਨਾਂ ਦੀ ਅਗਵਾਈ ਵਿੱਚ 25 ਮਈ ਨੂੰ ਇੱਕ ਭੜਕੀ ਹੋਈ ਭੀੜ ਨੇ ਈਸਾਈ ਭਾਈਚਾਰੇ ਦੇ ਮੈਂਬਰਾਂ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਦੋ ਈਸਾਈਆਂ ਅਤੇ 10 ਪੁਲਸ ਵਾਲੇ ਜ਼ਖਮੀ ਹੋ ਗਏ ਸਨ। ਇਹ ਹਮਲਾ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੀ ਮੁਜਾਹਿਦ ਕਾਲੋਨੀ ਵਿੱਚ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਹੈਲਨ ਮੈਰੀ ਰਾਬਰਟਸ ਪਾਕਿ ਫੌਜ ਦੀ ਪਹਿਲੀ ਘੱਟ ਗਿਣਤੀ ਮਹਿਲਾ ਬ੍ਰਿਗੇਡੀਅਰ ਬਣੀ, PM ਸ਼ਹਿਬਾਜ਼ ਸ਼ਰੀਫ ਨੇ ਦਿੱਤੀ ਵਧਾਈ
ਭੀੜ ਨੇ ਈਸਾਈਆਂ ਦੇ ਘਰਾਂ ਅਤੇ ਜਾਇਦਾਦਾਂ ਨੂੰ ਸਾੜ ਦਿੱਤਾ ਅਤੇ ਲੁੱਟਿਆ। ਪੁਲਸ ਮੁਤਾਬਕ ਭੀੜ ਨੇ ਨਜ਼ੀਰ ਮਸੀਹ ਉਰਫ਼ ਲਾਜ਼ਰ ਮਸੀਹ ਨਾਂ ਦੇ ਬਜ਼ੁਰਗ ਈਸਾਈ ਦੇ ਘਰ ਅਤੇ ਜੁੱਤੀਆਂ ਦੀ ਫੈਕਟਰੀ ਨੂੰ ਘੇਰ ਲਿਆ ਅਤੇ ਉਸ 'ਤੇ ਕੁਰਾਨ ਦੀ ਬੇਅਦਬੀ ਦਾ ਦੋਸ਼ ਲਾਇਆ। ਗੁੱਸੇ ਵਿੱਚ ਆਈ ਭੀੜ ਨੇ ਜੁੱਤੀਆਂ ਦੀ ਫੈਕਟਰੀ ਦੇ ਨਾਲ-ਨਾਲ ਕੁਝ ਦੁਕਾਨਾਂ ਅਤੇ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ। ਐਫ.ਆਈ.ਆਰ ਵਿੱਚ ਕਿਹਾ ਗਿਆ ਕਿ ਭੀੜ ਨੇ ਮਸੀਹ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਪਰ ਮੌਕੇ 'ਤੇ ਪਹੁੰਚੀ ਪੁਲਸ ਨੇ ਮਸੀਹ ਅਤੇ ਈਸਾਈ ਭਾਈਚਾਰੇ ਦੇ 10 ਹੋਰ ਮੈਂਬਰਾਂ ਨੂੰ ਬਚਾ ਲਿਆ। ਪੁਲਸ ਨੇ ਦੱਸਿਆ ਕਿ ਮਸੀਹ ਦਾ ਸਰਗੋਧਾ ਦੇ ਸੰਯੁਕਤ ਮਿਲਟਰੀ ਹਸਪਤਾਲ (ਸੀ.ਐਮ.ਐਚ) ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਐਤਵਾਰ ਨੂੰ ਉਸਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।