ਸਿੰਧੂ ਜਲ ਸੰਧੀ ਨੂੰ ਲੈ ਕੇ ਪਾਕਿਸਤਾਨ ਭਾਰਤ ਖਿਲਾਫ ਘੜ ਰਿਹੈ ਸਾਜ਼ਿਸ਼

10/23/2018 2:55:13 PM

ਇਸਲਾਮਾਬਾਦ— ਪਾਕਿਸਤਾਨ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਭਾਰਤ ਨੂੰ ਨੀਵਾਂ ਪਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਇਨ੍ਹੀ ਦਿਨੀਂ ਪਾਕਿਸਤਾਨ ਭਾਰਤ ਖਿਲਾਫ ਇਕ ਹੋਰ ਸਾਜ਼ਿਸ਼ ਘੜ ਰਿਹਾ ਹੈ। ਮੰਗਲਵਾਰ ਨੂੰ ਮੀਡੀਆ 'ਚ ਅਈਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 1960 ਦੀ ਸਿੰਧੂ ਜਲ ਸਮਝੌਤੇ (ਆਈ.ਡਬਲਿਊ.ਟੀ.) ਨੂੰ ਲੈ ਕੇ ਆਪਣੀਆਂ ਚਿੰਤਾਵਾਂ 'ਤੇ ਧਿਆਨ ਖਿੱਚਣ ਲਈ ਭਾਰਤ ਦੇ ਖਿਲਾਫ ਹਮਲਾਵਰ ਅਭਿਆਨ ਸ਼ੁਰੂ ਕਰੇਗਾ।

ਭਾਰਤ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਜੰਮੂ-ਕਸ਼ਮੀਰ 'ਚ ਦੋ ਪਣਬਿਜਲੀ ਪ੍ਰੋਜੈਕਟਾਂ ਦਾ ਦੌਰਾ ਨਹੀਂ ਕਰਨ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨ ਨੇ ਇਸ ਮੁੱਦੇ 'ਤੇ ਭਾਰਤ ਖਿਲਾਫ ਕੋਈ ਨਵਾਂ ਪੈਂਤਰਾ ਵਰਤਣ ਦਾ ਮਨ ਬਣਾ ਲਿਆ ਹੈ। ਸਥਾਈ ਸਿੰਧੂ ਜਲ ਕਮਿਸ਼ਨ 'ਤੇ ਪਾਕਿਸਤਾਨ ਦੇ ਕਮਿਸ਼ਨਰ ਸਈਦ ਮੇਹਰ ਅਲੀ ਸ਼ਾਹ ਨੇ ਕਿਹਾ ਕਿ ਭਾਰਤੀ ਜਲ ਕਮਿਸ਼ਨਰ ਨੇ 29 ਤੇ 30 ਅਗਸਤ ਨੂੰ ਹੋਈ ਸਾਲਾਨਾ ਬੈਠਕ 'ਚ ਵਾਅਦਾ ਕੀਤਾ ਸੀ ਕਿ ਸਤੰਬਰ ਦੇ ਅਖੀਰਲੇ ਹਫਤੇ 'ਚ ਜੰਮੂ ਕਸ਼ਮੀਰ 'ਚ 1000 ਮੈਗਾਵਾਟ ਦੀ ਪਾਕਲ ਦੁਲ ਤੇ 48 ਮੈਗਾਵਾਟ ਦੀ ਲੋਅਰ ਕਲਨਾਈ ਪਰਿਯੋਜਨਾ ਦੇ ਦੌਰੇ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਸਥਾਨਕ ਚੋਣ ਕਾਰਨ ਇਹ ਦੌਰਾ ਮੱਧ ਅਕਤੂਬਰ ਤੱਕ ਦੇ ਲਈ ਟਲ ਗਿਆ।

ਪਾਕਿਸਤਾਨ ਦੀ ਪੱਤਰਕਾਰ ਏਜੰਸੀ ਡਾਨ ਦੀ ਇਕ ਖਬਰ ਮੁਤਾਬਕ ਸ਼ਾਹ ਨੇ ਦੋਸ਼ ਲਾਇਆ ਕਿ ਭਾਰਤੀ ਪੱਖ ਨੇ ਉਸ ਦੇ ਸੋਧ ਪ੍ਰੋਗਰਾਮ ਦਾ ਸਨਮਾਨ ਨਹੀਂ ਕੀਤਾ ਤੇ ਕਿਹਾ ਕਿ ਸੂਬੇ 'ਚ 20 ਸਾਲ ਬਾਅਦ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਨਿਰਾਸ਼ਾ ਜ਼ਾਹਿਰ ਕਰਨ ਲਈ ਇਕ ਪੱਤਰ ਲਿੱਖਿਆ ਤੇ ਫਿਰ ਕੁਝ ਦਿਨ ਪਹਿਲਾਂ ਆਪਣੇ ਹਮਰੁਤਬਾ ਨਾਲ ਫੋਨ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਫੋਨ 'ਤੇ ਹੋਈ ਗੱਲਬਾਤ ਦੇ ਆਧਾਰ 'ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਜਲਦੀ ਕੋਈ ਦੌਰਾ ਹੋ ਸਕੇਗਾ। 1960 ਦੀ ਸੰਧੀ ਦਾ ਗੰਭੀਰ ਉਲੰਘਣ ਕੀਤਾ ਗਿਆ ਹੈ।

ਭਾਰਤ ਤੇ ਪਾਕਿਸਤਾਨ ਨੇ 9 ਸਾਲਾਂ ਦੀ ਗੱਲਬਾਤ ਤੋਂ ਬਾਅਦ 1960 'ਚ ਸਿੰਧੂ ਜਲ ਸਮਝੌਤੇ 'ਤੇ ਦਸਤਖਤ ਕੀਤੇ ਸਨ, ਜਿਸ 'ਚ ਵਿਸ਼ਵ ਬੈਂਕ ਵੀ ਇਕ ਹਸਤਾਖਰਕਰਤਾ ਹੈ। ਦੋਵਾਂ ਦੇਸ਼ਾਂ ਦੇ ਜਲ ਕਮਿਸ਼ਨਰਾਂ ਨੂੰ ਸਾਲ 'ਚ ਦੋ ਵਾਰ ਮੁਲਾਕਾਤ ਕਰਨੀ ਹੁੰਦੀ ਹੈ ਤੇ ਪਰਿਯੋਜਨਾ ਸਥਲਾਂ ਤੇ ਮਹੱਤਵਪੂਰਨ ਹੈੱਡਵਰਕ ਦੇ ਤਕਨੀਕੀ ਦੌਰਿਆਂ ਦਾ ਪ੍ਰਬੰਧ ਕਰਨਾ ਹੁੰਦਾ ਹੈ।


Related News