ਤੋਸ਼ਖਾਨਾ ਵਿਵਾਦ 'ਤੇ ਬੋਲੇ ਇਮਰਾਨ ਖ਼ਾਨ, ਕਿਹਾ- 'ਮੇਰਾ ਤੋਹਫ਼ਾ, ਮੇਰੀ ਮਰਜ਼ੀ'

Tuesday, Apr 19, 2022 - 11:10 AM (IST)

ਤੋਸ਼ਖਾਨਾ ਵਿਵਾਦ 'ਤੇ ਬੋਲੇ ਇਮਰਾਨ ਖ਼ਾਨ, ਕਿਹਾ- 'ਮੇਰਾ ਤੋਹਫ਼ਾ, ਮੇਰੀ ਮਰਜ਼ੀ'

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਤੋਸ਼ਖਾਨਾ ਤੋਂ ਤੋਹਫ਼ੇ ਵੇਚਣ ਨੂੰ ਲੈ ਕੇ ਪੈਦਾ ਵਿਵਾਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਤੋਹਫ਼ੇ ਹਨ, ਇਸ ਲਈ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਜਾਂ ਨਹੀਂ। ਪਾਕਿਸਤਾਨ ਦੇ ਕਾਨੂੰਨ ਮੁਤਾਬਕ, ਕਿਸੇ ਵਿਦੇਸ਼ੀ ਮਾਣਯੋਗ ਵਿਅਕਤੀਆਂ ਤੋਂ ਮਿਲੇ ਤੋਹਫ਼ੇ ਨੂੰ ਸਰਕਾਰੀ ਡਿਪਾਜ਼ਿਟਰੀ ਜਾਂ ਤੋਸ਼ਖਾਨੇ ਵਿਚ ਰੱਖਿਆ ਜਾਂਦਾ ਹੈ। ਜਿਓ ਨਿਊਜ਼ ਪਾਕਿਸਤਾਨ ਨੇ ਖਾਨ ਦੇ ਹਵਾਲੇ ਨਾਲ ਕਿਹਾ, 'ਮੇਰਾ ਤੋਹਫ਼ਾ, ਮੇਰੀ ਮਰਜ਼ੀ'। ਖਾਨ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਬੇਭਰੋਸਗੀ ਮਤੇ ਜ਼ਰੀਏ ਅਹੁਦੇ ਤੋਂ ਹਟਾਇਆ ਗਿਆ ਹੈ। 

ਇਹ ਵੀ ਪੜ੍ਹੋ: ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ, ਪਾਕਿ ਅਦਾਲਤ ਨੇ 5 ਮਹੀਨਿਆਂ 'ਚ ਸੁਣਾਇਆ ਸਖ਼ਤ ਫ਼ੈਸਲਾ

ਖਾਨ ਨੇ ਤੋਸ਼ਖਾਨਾ ਤੋਂ ਤੋਹਫ਼ੇ ਵੇਚਣ ਸਬੰਧੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਦੇ ਦੋਸ਼ ਬੇਬੁਨਿਆਦ ਹਨ ਅਤੇ ਜੇਕਰ ਕਿਸੇ ਕੋਲ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਸਬੂਤ ਹਨ, ਤਾਂ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ।' ਖਾਨ ਨੇ ਕਿਹਾ, 'ਮੈਂ ਆਪਣੀ ਰਿਹਾਇਸ਼ 'ਤੇ ਇਕ ਰਾਸ਼ਟਰਪਤੀ ਵੱਲੋਂ ਭੇਜੇ ਗਏ ਤੋਹਫ਼ੇ ਨੂੰ ਜਮ੍ਹਾ ਕਰਵਾਇਆ ਹੈ। ਮੈਂ ਤੋਸ਼ਖਾਨਾ ਤੋਂ ਜੋ ਕੁੱਝ ਵੀ ਲਿਆ, ਉਹ ਰਿਕਾਰਡ ਵਿਚ ਹੈ। ਮੈਂ ਲਾਗਤ ਦਾ 50 ਫ਼ੀਸਦੀ ਭੁਗਤਾਨ ਕਰਨ ਦੇ ਬਾਅਦ ਤੋਹਫ਼ੇ ਖ਼ਰੀਦੇ।' 

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਇਕ ਹੋਰ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਖਾਨ ਨੇ ਕਿਹਾ, 'ਜੇਕਰ ਮੈਂ ਪੈਸਾ ਕਮਾਉਣਾ ਚਾਹੁੰਦਾ, ਤਾਂ ਮੈਂ ਆਪਣੇ ਘਰ ਨੂੰ ਕੈਂਪ ਆਫ਼ਿਸ ਘੋਸ਼ਿਤ ਕਰ ਦਿੰਦਾ, ਪਰ ਮੈਂ ਅਜਿਹਾ ਨਹੀਂ ਕੀਤਾ।' ਏ.ਆਰ.ਵਾਈ. ਨਿਊਜ਼ ਪਾਕਿਸਤਾਨ ਨੇ ਖਾਨ ਦੇ ਹਵਾਲੇ ਨਾਲ ਕਿਹਾ, 'ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਤਿੰਨ ਸਾਲਾਂ ਦੇ (ਸ਼ਾਸਨ) ਵਿੱਚ ਉਨ੍ਹਾਂ ਨੂੰ ਮੇਰੇ ਵਿਰੁੱਧ ਸਿਰਫ਼ ਤੋਸ਼ਖਾਨਾ ਤੋਹਫ਼ਾ ਕੇਸ ਮਿਲਿਆ ਹੈ, ਜਿਸ ਬਾਰੇ ਜਾਣਕਾਰੀ ਪਹਿਲਾਂ ਹੀ ਉਪਲੱਬਧ ਹੈ।' ਇਹ ਮਾਮਲਾ ਪਿਛਲੇ ਹਫ਼ਤੇ ਉਦੋਂ ਸਾਹਮਣੇ ਆਇਆ ਸੀ, ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਖ਼ਾਨ ਨੇ ਆਪਣੇ ਕਾਰਜਕਾਲ ਦੌਰਾਨ ਦੁਬਈ ਵਿਚ ਤੋਸ਼ਖਾਨੇ ਤੋਂ 14 ਕਰੋੜ ਰੁਪਏ ਦੇ ਤੋਹਫ਼ੇ ਵੇਚੇ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਖਾਨ ਨੂੰ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਵਿਸ਼ਵ ਨੇਤਾਵਾਂ ਤੋਂ 14 ਕਰੋੜ ਰੁਪਏ ਤੋਂ ਵੱਧ ਦੇ 58 ਤੋਹਫ਼ੇ ਮਿਲੇ ਅਤੇ ਉਨ੍ਹਾਂ ਨੇ ਇਹ ਸਾਰੇ ਤੋਹਫ਼ੇ ਜਾਂ ਤਾਂ ਮਾਮੂਲੀ ਰਕਮ ਦੇ ਕੇ ਜਾਂ ਬਿਨਾਂ ਕਿਸੇ ਭੁਗਤਾਨ ਦੇ ਆਪਣੇ ਕੋਲ ਰੱਖ ਲਿਆ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆ ਨੂੰ 'ਰੂਸੀ ਤਸੀਹਿਆਂ' ਦਾ ਜਵਾਬ ਦੇਣ ਦੀ ਕੀਤੀ ਅਪੀਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News