ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਇਮਰਾਨ ਖਾਨ ਨੂੰ ਦਿੱਤੀ ਜਿੱਤ ਦੀ ਵਧਾਈ
Thursday, Aug 02, 2018 - 04:09 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਹੁਣ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਇਸ ਸ਼ਾਨਦਾਰ ਜਿੱਤ ਲਈ ਇਮਰਾਨ ਨੂੰ ਵਧਾਈ ਦਿੱਤੀ ਹੈ। ਜੰਮੂ-ਕਸ਼ਮੀਰ ਵਿਚ ਇਸ ਅੱਤਵਾਦੀ ਸੰਗਠਨ ਦੇ ਚੀਫ ਮਹਿਮੂਦ ਸ਼ਾਹ ਨੇ ਇਮਰਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਸ ਨੇ ਕਸ਼ਮੀਰੀਆਂ ਦੇ ਬਾਰੇ ਗੱਲ ਕਰ ਕੇ ਸਾਡੇ ਦਿਲ ਵਿਚ ਖਾਸ ਜਗ੍ਹਾ ਬਣਾਈ ਹੈ।
ਮਹਿਮੂਦ ਨੇ ਕਿਹਾ ਕਿ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਮੁੱਖ ਤੌਰ 'ਤੇ ਚੁੱਕਿਆ ਹੈ ਉਸ ਨਾਲ ਕਸ਼ਮੀਰੀਆਂ ਦੇ ਦਿਲ ਵਿਚ ਉਸ ਪ੍ਰਤੀ ਇੱਜ਼ਤ ਵੱਧ ਗਈ ਹੈ। ਕਸ਼ਮੀਰ ਦੇ ਲੋਕਾਂ ਨੂੰ ਉਸ ਵਿਚ ਇਕ ਸੱਚਾ ਪਾਕਿਸਤਾਨੀ ਨਜ਼ਰ ਆਉਂਦਾ ਹੈ। ਸ਼ਾਹ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਇਮਰਾਨ ਖਾਨ ਕਿਸੇ ਭਾਰਤੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਭਾਰਤੀ ਜ਼ੁਲਮਾਂ ਨੂੰ ਬੇਨਕਾਬ ਕਰਨ ਲਈ ਪਾਕਿਸਤਾਨੀ ਮੀਡੀਆ ਲਈ ਇਕ ਪ੍ਰਮੁੱਖ ਨੀਤੀ ਤਿਆਰ ਕੀਤੀ ਜਾਵੇਗੀ।'' ਉਸ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਪਾਕਿਸਤਾਨ ਨੂੰ ਦੂਜਾ ਮਦੀਨਾ ਮੰਨਦੇ ਹਨ।