ਪਾਕਿ ''ਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ''ਚ ਟਕਰਾਅ, ਇਮਰਾਨ ''ਤੇ ਲੱਗੇ ਇਹ ਦੋਸ਼

09/17/2020 6:29:30 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੇ ਵਿਚ ਟਕਰਾਅ ਵੱਧਦਾ ਜਾ ਰਿਹਾ ਹੈ। ਸ਼ੀਆ ਮੁਸਲਮਾਨਾਂ ਨੂੰ ਡਰ ਹੈ ਕਿ ਪਾਕਿਸਤਾਨ ਵਿਚ 1980 ਅਤੇ 90 ਦੇ ਦਹਾਕੇ ਵਿਚ ਭੜਕੀ ਹਿੰਸਾ ਜਿਹੀ ਘਟਨਾ ਹੋ ਸਕਦੀ ਹੈ। ਉਦੋਂ ਸੈਂਕੜੇ ਲੋਕ ਫਿਰਕੂ ਹਿੰਸਾ ਵਿਚ ਮਾਰੇ ਗਏ ਸਨ। ਪਿਛਲੇ ਹਫਤੇ ਸੁੰਨੀ ਮੁਸਲਮਾਨਾਂ ਅਤੇ ਅੱਤਵਾਦੀ ਸੰਗਠਨਾਂ ਨੇ ਕਰਾਚੀ ਵਿਚ ਸ਼ੀਆ ਮੁਸਲਮਾਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤੇ। ਉਹਨਾਂ ਨੇ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰਾ ਦਿੱਤੇ। ਸੜਕਾਂ ਜਾਮ ਕਰ ਦਿੱਤੀਆਂ। ਉਹਨਾਂ ਨੇ ਨਾਅਰੇ ਲਗਾਏ ਕਿ ਸ਼ੀਆ ਕਾਫਿਰ ਹਨ, ਇਹਨਾਂ ਨੂੰ ਮਾਰ ਦਿੱਤਾ ਜਾਵੇ। ਪ੍ਰਦਰਸ਼ਨਾਂ ਦੀ ਅਗਵਾਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿਪਾਹ ਏ ਸਬਾਹ ਨੇ ਕੀਤੀ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਆਸ਼ੂਰਾ ਜਲੂਸ ਦੇ ਟੀਵੀ ਪ੍ਰਸਾਰਨ ਦੇ ਦੌਰਾਨ ਸ਼ੀਆ ਮੌਲਵੀ ਨੇ ਇਸਲਾਮਿਕ ਵਿਦਵਾਨਾਂ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ। ਹੁਣ ਸੋਸ਼ਲ ਮੀਡੀਆ 'ਤੇ ਸ਼ੀਆ ਕਤਲੇਆਮ ਹੈਸ਼ਟੈਗ ਟਰੈਂਡ ਕਰ ਰਿਹਾ ਹੈ। ਸ਼ੀਆ ਵਿਰੋਧੀ ਪੋਸਟ ਦਿਖਾਈ ਦੇ ਰਹੇ ਹਨ। 21 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਵਿਚ ਸ਼ੀਆਵਾਂ ਦੀ ਆਬਾਦੀ 20 ਫੀਸਦੀ ਹੈ। ਪ੍ਰਦਰਸ਼ਨਕਾਰੀਆਂ 'ਤੇ ਹੁਣ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਹਾਲ ਹੀ ਵਿਚ ਆਸ਼ੂਰਾ ਜਲੂਸ ਵਿਚ ਹਿੱਸਾ ਲੈਣ 'ਤੇ ਦਰਜਨਾਂ ਸ਼ੀਆ ਮੁਸਲਮਾਨਾਂ 'ਤੇ ਹਮਲੇ ਹੋਏ। ਜਲੂਸਾਂ 'ਤੇ ਹੱਥਗੋਲੇ ਸੁੱਟੇ ਗਏ। 

ਰਾਵਲਪਿੰਡੀ ਦੇ ਪ੍ਰਮੁੱਖ ਸ਼ੀਆ ਮੌਲਵੀ ਅਲੀ ਰਜ਼ਾ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸ਼ੀਆ ਵਿਰੋਧੀ ਪ੍ਰਦਰਸ਼ਨਾਂ ਲਈ ਜ਼ਿੰਮੇਵਾਰ ਹਨ। ਅਜਿਹਾ ਲੱਗਦਾ ਹੈ ਕਿ ਸਰਕਾਰ ਜਾਣਬੁੱਝ ਕੇ ਹੇਟ ਸਪੀਚ ਨੂੰ ਵਧਾਵਾ ਦੇ ਰਹੀ ਹੈ। ਸ਼ੀਆ ਮੁਸਲਮਾਨਾਂ ਨੂੰ ਮੈਸੇਜ ਭੇਜ ਕੇ ਉਹਨਾਂ ਨੂੰ ਕਾਫਿਰ ਦੱਸਿਆ ਜਾ ਰਿਹਾ ਹੈ। ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸਲਾਮਾਬਾਦ ਵਿਚ ਚਰਚਾ ਹੈ ਕਿ ਸਰਕਾਰ ਆਸ਼ੂਰਾ ਦੇ ਜਲੂਸਾਂ 'ਤੇ ਕਾਰਵਾਈ ਕਰ ਸਕਦੀ ਹੈ। ਕਰਾਚੀ ਯੂਨੀਵਰਸਿਟੀ ਵਿਚ ਸ਼ੀਆ ਵਿਦਿਆਰਥੀ ਗੁਲਜਾਰ ਹਸਨੈਨ ਕਹਿੰਦੇ ਹਨ ਕਿ ਉਹ ਲੋਕ ਡਰੇ ਹੋਏ ਹਨ। ਲਸ਼ਕਰੇ ਏ ਜਾਂਗਵੀ ਅਤੇ ਸਿਪਾਹ ਏ ਸਬਾਹ ਦੇ ਹਜ਼ਾਰਾਂ ਲੋਕ ਇਕ ਜਗ੍ਹਾ ਇਕੱਠੇ ਹੋ ਕੇ ਉਹਨਾਂ ਨੂੰ ਕਾਫਿਰ ਕਹਿ ਰਹੇ ਹਨ। ਉਹ ਲੋਕਾਂ ਨੂੰ ਸਾਨੂੰ ਮਾਰਨ ਲਈ ਉਕਸਾ ਰਹੇ ਹਨ। ਕਰਾਚੀ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਸੋਹੇਲ ਖਾਨ ਕਹਿੰਦੇ ਹਨ ਨਕਿ ਸੁੰਨੀ ਮੁਸਲਮਾਨਾਂ ਦੇ ਸ਼ਕਤੀ ਪ੍ਰਦਰਸ਼ਨ ਦੇ ਬਾਅਦ ਪਾਕਿਸਤਾਨ ਵਿਚ ਫਿਰਕੂ ਹਿੰਸਾ ਦਾ ਖਦਸ਼ਾ ਦਿਸ ਰਿਹਾ ਹੈ। ਜਦਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇਡੀਅਰ ਇਜਾਜ਼ ਸ਼ਾਹ ਨੇ ਕਿਹਾ ਕਿ ਸਭ ਕੰਟਰੋਲ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਵੱਲੋਂ ਨਵੀਂ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਦੇ ਤਹਿਤ ਵਾਧੂ 35,000 ਨੌਕਰੀਆਂ ਦੀ ਘੋਸ਼ਣਾ

ਮਾਰੇ ਗਏ 10 ਹਜ਼ਾਰ ਲੋਕ
ਤਿੰਨ ਏਜੰਸੀਆਂ ਦਾ ਡਾਟਾ ਦੱਸਦਾ ਹੈ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਫਿਰਕੂ ਹਿੰਸਾ ਦੀ ਚਪੇਟ ਵਿਚ ਹੈ। ਸਾਲ 2011-2019 ਤੱਕ ਇੱਥੇ ਵਿਭਿੰਨ ਫਿਰਕੂ ਹਿੰਸਾ ਵਿਚ 10 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ। ਇਹਨਾਂ ਵਿਚ 5 ਹਜ਼ਾਰ ਤੋਂ ਵੱਧ ਸ਼ੀਆ ਹਨ।


Vandana

Content Editor

Related News