ਇਮਰਾਨ ਕੈਬਨਿਟ ਦੇ 7 ਮੈਂਬਰਾਂ ਕੋਲ ਦੋਹਰੀ ਨਾਗਰਿਕਤਾ'', ਅਰਬਾਂ ਦੀ ਜਾਇਦਾਦ ਦੇ ਮਾਲਕ
Sunday, Jul 19, 2020 - 06:21 PM (IST)
ਇਸਲਾਮਾਬਾਦ (ਬਿਊਰੋ): ਇਮਰਾਨ ਖਾਨ ਦੀ ਕੈਬਨਿਟ ਦੇ ਘੱਟੋ-ਘੱਟ 7 ਮੈਂਬਰਾਂ ਦੇ ਕੋਲ ਪਾਕਿਸਤਾਨ ਦੇ ਇਲਾਵਾ ਕਿਸੇ ਦੂਜੇ ਦੇਸ਼ ਦੀ ਵੀ ਨਾਗਰਿਕਤਾ ਹੈ ਜਾਂ ਉਹ ਕਿਸੇ ਹੋਰ ਦੇਸ਼ ਦੇ ਸਥਾਈ ਵਸਨੀਕ ਹਨ। ਇਹਨਾਂ ਵਿਚੋਂ ਕੁਝ ਕੋਲ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਅਰਬਾਂ ਰੁਪਏ ਦੀ ਜਾਇਦਾਦ ਹੈ। ਪਾਕਿਸਤਾਨ ਵਿਚ ਵੱਧਦੇ ਭ੍ਰਿਸ਼ਟਾਚਾਰ ਦੇ ਕਾਰਨ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਗੈਰ ਚੁਣੇ ਹੋਏ ਮੈਂਬਰਾਂ ਦੀ ਜਾਇਦਾਦ ਅਤੇ ਉਹਨਾਂ ਦੀ ਨਾਗਰਿਕਤਾ ਨੂੰ ਜਨਤਕ ਕਰਨ ਦੀ ਮੰਗ ਕਰ ਰਹੀਆਂ ਸਨ।
ਦੋਹਰੀ ਨਾਗਰਿਕਤਾ ਵਾਲੇ ਮੰਤਰੀ ਇਮਰਾਨ ਦੇ ਵਿਸ਼ੇਸ਼ ਸਹਾਇਕ
ਪਾਕਿਸਤਾਨੀ ਕੈਬਨਿਟ ਦੇ ਇਹਨਾਂ ਗੈਰ ਚੁਣੇ ਹੋਏ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ (SAPM) ਕਿਹਾ ਜਾਂਦਾ ਹੈ। ਇਹਨਾਂ ਦੀ ਜਾਇਦਾਦ ਅਤੇ ਕੌਮੀਅਤ ਦਾ ਵੇਰਵਾ ਕੈਬਨਿਟ ਵਿਭਾਗ ਦੀ ਵੈਬਸਾਈਟ 'ਤੇ ਪਾਇਆ ਗਿਆ ਹੈ। ਪਾਕਿਸਤਾਨੀ ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ 'ਤੇ ਇਸ ਸੂਚਨਾ ਨੂੰ ਜਨਤਕ ਕੀਤਾ ਗਿਆ ਹੈ।
ਬਦਲੇ ਇਮਰਾਨ ਦੇ ਸੁਰ
ਇਮਰਾਨ ਖਾਨ ਜਦੋਂ ਵਿਰੋਧੀ ਧਿਰ ਵਿਚ ਸਨ ਉਦੋਂ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਸਰਗਰਮੀ ਨਾਲ ਚੁੱਕਿਆ ਸੀ ਉਹ ਹਮੇਸ਼ਾ ਪਾਕਿਸਤਾਨ ਦੇ ਸਰਕਾਰੀ ਦਫਤਰਾਂ ਵਿਚ ਬੈਠੇ ਇਹਨਾਂ ਵਿਦੇਸ਼ੀ ਨਾਗਰਿਕਾਂ ਦੀ ਆਲੋਚਨਾ ਕਰਦੇ ਸਨ। ਭਾਵੇਂਕਿ ਸੱਤਾ ਵਿਚ ਆਉਣ ਦੇ ਬਾਅਦ ਉਹਨਾਂ ਦੇ ਰਵੱਈਏ ਵਿਚ ਤਬਦੀਲੀ ਆ ਗਈ ਸੀ। ਪਰ ਵਿਰੋਧੀ ਧਿਰ ਦੇ ਵੱਧਦੇ ਦਬਾਅ ਦੇ ਅੱਗ ਝੁੱਕਦੇ ਹੋਏ ਇਮਰਾਨ ਨੂੰ ਆਪਣੇ ਵਿਸ਼ੇਸ਼ ਸਹਾਇਕਾਂ ਦੀ ਜਾਇਦਾਦ ਅਤੇ ਕੌਮੀਅਤ ਜਨਤਕ ਕਰਨੀ ਪਈ।
ਇਮਰਾਨ ਕੈਬਨਿਟ ਦੇ ਇਹ ਸਾਰੇ ਵਿਦੇਸ਼ੀ ਮੈਂਬਰ ਗੈਰ ਚੁਣੇ ਹੋਏ ਹਨ। 20 ਸਲਾਹਕਾਰਾਂ ਅਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ ਸਹਾਇਕਾਂ ਦੀ ਜਾਇਦਾਦ ਅਤੇ ਦੋਹਰੀ ਕੌਮੀਅਤਾਂ ਦਾ ਵੇਰਵਾ ਜਨਤਕ ਕੀਤਾ ਗਿਆ ਹੈ। ਪਾਕਿਸਤਾਨ ਵਿਚ ਇਮਰਾਨ ਖਾਨ ਨੇ ਲੱਗਭਗ ਹਰ ਮੰਤਰਾਲੇ ਦੇ ਲਈ ਆਪਣੇ ਵਿਸ਼ੇਸ਼ ਸਹਾਇਕ ਦੀ ਨਿਯੁਕਤੀ ਕੀਤੀ ਹੈ।
ਇਮਰਾਨ ਦੇ ਵਿਸ਼ੇਸ਼ ਸਹਾਇਕਾਂ ਦੀ ਲਿਸਟ
ਮੈਂਬਰਾਂ ਦੇ ਨਾਮ | ਮੰਤਰਾਲੇ | ਕਿਹੜੇ ਦੇਸ਼ ਦੇ ਨਾਗਰਿਕ |
ਸ਼ਾਹਬਾਜ਼ ਗਿੱਲ | ਰਾਜਨੀਤਕ ਮਾਮਲੇ | ਅਮਰੀਕਾ |
ਨਦੀਮ ਬਾਬਰ | ਪੈਟਰੋਲੀਅਮ ਮੰਤਰਾਲੇ | ਅਮਰੀਕਾ |
ਸੈਯਦ ਜੁਲਫਿਕਾਰ ਬੁਖਾਰੀ | ਪ੍ਰਵਾਸੀ ਮਾਮਲੇ | ਬ੍ਰਿਟੇਨ |
ਮੋਇਦ ਯੁਸੂਫ | ਨੈਸ਼ਨਲ ਸਿਕਓਰਿਟੀ | ਅਮਰੀਕਾ |
ਸ਼ਹਿਜਾਦ ਕਾਸਿਮ | ਪਾਵਰ ਡਿਵੀਜ਼ਨ | ਅਮਰੀਕਾ |
ਨਦੀਮ ਅਫਜ਼ਲ ਗੋਂਡਲ | ਪਾਰਲੀਮੈਂਟਰੀ ਕੋਆਰਡੀਨੇਸ਼ਨ | ਕੈਨੇਡਾ |
ਤਾਨੀਆ ਐੱਸ. ਐਡ੍ਰਸ | ਡਿਜੀਟਲ ਪਾਕਿਸਤਾ | ਕੈਨੇਡਾ ਤੇ ਸਿੰਗਾਪੁਰ |
ਕੈਬਨਿਟ ਡਿਵੀਜ਼ਨ ਨੇ ਇਹਨਾਂ ਸਾਰੇ ਗੈਣ ਚੁਣੇ ਗਏ ਸਲਾਹਕਾਰਾਂ ਦੀ ਜਾਇਦਾਦ ਦਾ ਵੇਰਵਾ ਵੀ ਪ੍ਰਕਾਸ਼ਿਤ ਕੀਤਾ ਹੈ।
-. ਨਦੀਮ ਬਾਬਰ ਕੋਲ ਪਾਕਿਸਤਾਨ ਵਿਚ 310 ਮਿਲੀਅਨ ਰੁਪਏ ( 3 ਅਰਬ ਤੋਂ ਵੱਧ) ਦੀ ਜਾਇਦਾਦ ਅਤੇ ਅਮਰੀਕਾ ਵਿਚ 310 ਮਿਲੀਅਨ ਰੁਪਏ (3 ਅਰਬ ਤੋਂ ਵਧੇਰੇ) ਦੀ ਜਾਇਦਾਦ ਹੈ। ਉਹਨਾਂ ਦੀ ਕਾਰੋਬਾਰੀ ਰਾਜਧਾਨੀਆਂ ਦੀ ਕੁੱਲ ਜਾਇਦਾਦ 2.15 ਬਿਲੀਅਨ ਤੋਂ ਵੱਧ ਹੈ।
- ਸੈਯਦ ਜੁਲਫਿਕਾਰ ਬੁਖਾਰੀ ਦੀ ਪਾਕਿਸਤਾਨ ਅਤੇ ਬ੍ਰਿਟੇਨ ਦੋਹਾਂ ਵਿਚ ਜਾਇਦਾਦ ਹੈ। ਉਹ ਪਾਕਿਸਤਾਨ ਵਿਚ ਟੋਯੋਟਾ ਲੈਂਡ ਕਰੂਜ਼ਰ ਅਤੇ ਬ੍ਰਿਟੇਨ ਵਿਚ ਚਾਰ ਗੱਡੀਆਂ- ਬੇਂਟਲੇ (2017), ਰੇਂਜ ਰੋਵਰ ਅਤੇ ਦੋ ਮਰਸੀਡੀਜ਼ ਦੇ ਮਾਲਕ ਹਨ। -. ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਵਿਚ ਤਾਨੀਆ ਐੱਸ.ਐਡ੍ਰਸ ਦੀ ਜਾਇਦਾਦ ਹੈ।
- ਵਿੱਤ 'ਤੇ ਸਲਾਹਕਾਰ ਹਾਫਿਜ਼ ਸ਼ੇਖ ਕੋਲ ਲੱਗਭਗ 300 ਮਿਲੀਅਨ ਰੁਪਏ (3 ਅਰਬ ਰੁਪਏ) ਦੀ ਜਾਇਦਾਦ ਹੈ।
- ਲੈਫਟੀਨੈਂਟ ਜਨਰਲ ਅਸੀਮ ਸਲੀਮ ਬਾਜਵਾ ਦੇ ਕੋਲ 1.4 ਬਿਲੀਅਨ ਤੋਂ ਵਧੇਰੇ ਦੇ ਮੁੱਲ ਦਾ ਇਕ ਮਕਾਨ, ਪਲਾਟ, ਵਪਾਰਕ ਪਲਾਟ ਅਤੇ ਖੇਤੀ ਯੋਗ 65 ਏਕੜ ਜ਼ਮੀਨ ਸਮੇਤ ਦੋ ਜਾਇਦਾਦਾਂ ਹਨ।
- ਵਣਜ 'ਤੇ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਦੇ ਕੋਲ 2 ਬਿਲੀਅਨ ਤੋਂ ਵਧੇਰੇ ਦੀ ਜਾਇਦਾਦ ਹੈ।