ਪਾਕਿ ''ਚ ਇਕ ਹੋਰ ਹਿੰਦੂ ਕੁੜੀ ਅਗਵਾ, ਫਿਰ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ
Sunday, Sep 13, 2020 - 06:21 PM (IST)
![ਪਾਕਿ ''ਚ ਇਕ ਹੋਰ ਹਿੰਦੂ ਕੁੜੀ ਅਗਵਾ, ਫਿਰ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ](https://static.jagbani.com/multimedia/2020_9image_10_15_183812361girl.jpg)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ 'ਤੇ ਅੱਤਿਆਚਾਰ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਸਿੰਧ ਦੇ ਮੋਰੀ ਜ਼ਿਲ੍ਹੇ ਖੈਰਪੁਰ ਦੀ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 14 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ ਗਿਆ। ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਕੇ ਅਗਵਾ ਕਰਤਾ ਅਬਦੁੱਲ ਸਬੂਰ ਨਾਲ ਵਿਆਹ ਕਰਾ ਦਿੱਤਾ ਗਿਆ।
Hindu girl Parsha Kumari, 14, from Mori district of Khairpur, Sindh was abducted, forcibly converted and married to her abductor Abdul Saboor. Kumari's family filed FIR to recover the minor who is a class 9 student, but to no avail. Her age is misstated in the affidavit. pic.twitter.com/C7l1Ap3EjB
— Naila Inayat नायला इनायत (@nailainayat) September 12, 2020
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਸਬੰਧੀ ਟਵੀਟ ਕਰ ਜਾਣਕਾਰੀ ਦਿੱਤੀ ਹੈ। ਕੁੜੀ ਦੇ ਪਰਿਵਾਰ ਨੇ ਇਸ ਘਟਨਾ ਦੇ ਬਾਅਦ ਐੱਫ.ਆਈ.ਆਰ. ਦਰਜ ਕਰਵਾਈ ਹੈ। ਪਰ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਸ ਦੇ ਮੁਤਾਬਕ, ਹਲਫਨਾਮੇ ਵਿਚ ਕੁੜੀ ਦੀ ਉਮਰ ਗਲਤ ਦੱਸੀ ਗਈ ਹੈ।