ਦੁਨੀਆ ''ਚ ਸਭ ਤੋਂ ਵੱਧ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਸ਼ਾਮਲ ਪਾਕਿਸਤਾਨ
Friday, Oct 11, 2024 - 10:44 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਵਿਸ਼ਵ ਪੱਧਰ 'ਤੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ 'ਚੋਂ 26 ਫ਼ੀਸਦੀ ਪਾਕਿਸਤਾਨ 'ਚ ਹਨ। ਇਹ ਜਾਣਕਾਰੀ ਇਕ ਗੈਰ ਸਰਕਾਰੀ ਸੰਗਠਨ ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਦਿੱਤੀ ਗਈ। ਕਾਨੂੰਨੀ ਕਾਰਵਾਈ ਸਮੂਹ 'ਜਸਟਿਸ ਪ੍ਰੋਜੈਕਟ ਪਾਕਿਸਤਾਨ' (ਜੇਪੀਪੀ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ 2024 ਵਿੱਚ ਕੁੱਲ 6,161 ਕੈਦੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ 2023 ਵਿੱਚ ਇਹ ਗਿਣਤੀ 6,039 ਸੀ। ਇਹ ਸੰਖਿਆ ਪਹਿਲਾਂ ਦੇ ਰੁਝਾਨਾਂ ਨਾਲੋਂ ਵੱਖਰੀ ਹੈ, ਜਦੋਂ 2022 ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ 3,226 ਸੀ।
ਇਹ ਵੀ ਪੜ੍ਹੋ: ਇਜ਼ਰਾਈਲੀ ਹਵਾਈ ਹਮਲੇ, ਬੇਰੂਤ 'ਚ 22 ਤੇ ਗਾਜ਼ਾ 'ਚ ਇੱਕ ਸਕੂਲ 'ਤੇ ਹਮਲੇ 'ਚ 27 ਲੋਕਾਂ ਦੀ ਮੌਤ
ਲਾਹੌਰ ਸਥਿਤ ਗੈਰ ਸਰਕਾਰੀ ਸੰਗਠਨ ਨੇ 22nd World Anti-Death Penalty Day 'ਤੇ ਆਪਣੀ ਸਾਲਾਨਾ ਰਿਪੋਰਟ ਦਾ ਤੀਜਾ ਸੰਸਕਰਣ ਜਾਰੀ ਕੀਤਾ ਹੈ, ਜਿਸ ਸਿਰਲੇਖ ਹੈ, 'ਪਾਕਿਸਤਾਨ ਵਿੱਚ ਮੌਤ ਦੀ ਸਜ਼ਾ: ਮੌਤ ਦੀ ਸਜ਼ਾ ਦਾ ਡਾਟਾ ਵਿਸ਼ਲੇਸ਼ਣ'। ਅਜਿਹੇ ਕੈਦੀਆਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਸੂਬੇ ਵਿੱਚ 2,505 ਹੈ, ਇਸ ਤੋਂ ਬਾਅਦ ਖੈਬਰ ਪਖਤੂਨਖਵਾ ਸੂਬੇ ਵਿੱਚ 2,311 ਹਨ। ਜੇਪੀਪੀ ਦੇ ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਮੌਤ ਦੀ ਸਜ਼ਾ ਦੀ ਸਭ ਤੋਂ ਵੱਧ ਵਰਤੋਂ ਕਰਦਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡਾ ਹਮਲਾ, ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ
ਅੰਕੜੇ ਦੱਸਦੇ ਹਨ ਕਿ ਵਿਸ਼ਵ ਪੱਧਰ 'ਤੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 26 ਫ਼ੀਸਦੀ ਕੈਦੀ ਪਾਕਿਸਤਾਨ ਵਿਚ ਹਨ। ਜੇਪੀਪੀ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਅੰਕੜਾ ਪੂਰੀ ਦੁਨੀਆ ਦਾ 13 ਫ਼ੀਸਦੀ ਹੈ। ਗੈਰ ਸਰਕਾਰੀ ਸੰਗਠਨ ਦੀ ਰਿਪੋਰਟ ਮੁਤਾਬਕ 2004 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ ਘੱਟੋ-ਘੱਟ 4500 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਯਾਨੀ ਔਸਤਨ ਹਰ ਰੋਜ਼ ਇੱਕ ਵਿਅਕਤੀ ਨੂੰ ਅਦਾਲਤ ਨੇ ਇਹ ਸਜ਼ਾ ਸੁਣਾਈ। ਦੁਨੀਆ ਭਰ ਵਿੱਚ ਅਦਾਲਤਾਂ ਦੁਆਰਾ ਮੌਤ ਦੀ ਸਜ਼ਾ ਪ੍ਰਾਪਤ ਹਰ 7ਵਾਂ ਵਿਅਕਤੀ ਅਤੇ ਦੁਨੀਆ ਭਰ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਹਰ 8ਵਾਂ ਵਿਅਕਤੀ ਪਾਕਿਸਤਾਨੀ ਹੈ।
ਇਹ ਵੀ ਪੜ੍ਹੋ: ਸਾਬਕਾ ਪ੍ਰੇਮਿਕਾ ਸਿਮੀ ਗਰੇਵਾਲ ਦੀ ਰਤਨ ਟਾਟਾ ਦੇ ਨਾਂ ਭਾਵੁਕ ਪੋਸਟ, 'ਉਹ ਕਹਿੰਦੇ ਤੁਸੀਂ ਚਲੇ ਗਏ...'
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ "ਵਿਸ਼ਵ ਪੱਧਰ 'ਤੇ ਮੌਤ ਦੀ ਸਜ਼ਾ ਦਾ ਸਭ ਤੋਂ ਵੱਧ ਇਸਤੇਮਾਲ ਕਰਨ ਵਾਲੇ ਦੇਸ਼ਾਂ ਵਿਚ ਇਕ' ਦੱਸਿਆ ਗਿਆ ਹੈ, ਜੋ ਇੱਕ "ਚਿੰਤਾਜਨਕ ਅੰਕੜਾ" ਹੈ ਅਤੇ "ਸੁਧਾਰ ਦੀ ਤੁਰੰਤ ਲੋੜ" ਨੂੰ ਰੇਖਾਂਕਿਤ ਕਰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਦਸੰਬਰ 2019 ਦੇ ਬਾਅਦ ਤੋਂ ਮੌਤ ਦੀ ਸਜ਼ਾ ਨਹੀਂ ਦਿੱਤੀ ਹੈ, ਪਰ "ਇਹ ਮੌਤ ਦੀ ਸਜ਼ਾ ਨੂੰ ਸਭ ਤੋਂ ਵੱਧ ਇਸਤੇਮਾਲ ਕਰਨ ਵਾਲਿਆਂ ਵਿਚੋਂ ਇਕ ਹੈ, ਜਿੱਥੇ 31 ਤੋਂ ਵੱਧ ਅਪਰਾਧਾਂ ਲਈ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8