ਮੁੜ ਖੁੱਲ੍ਹੀ ਪਾਕਿ ਦੀ ਪੋਲ, ਹੁਣ ਇਸ ਮਾਮਲੇ ''ਚ ਇਮਰਾਨ ਖ਼ਾਨ ਦੀ ਸਰਕਾਰ ਦੇ ਰਹੀ ਹੈ ਲੋਕਾਂ ਨੂੰ ਧੋਖਾ

Saturday, Dec 18, 2021 - 12:30 PM (IST)

ਮੁੜ ਖੁੱਲ੍ਹੀ ਪਾਕਿ ਦੀ ਪੋਲ, ਹੁਣ ਇਸ ਮਾਮਲੇ ''ਚ ਇਮਰਾਨ ਖ਼ਾਨ ਦੀ ਸਰਕਾਰ ਦੇ ਰਹੀ ਹੈ ਲੋਕਾਂ ਨੂੰ ਧੋਖਾ

ਪਾਕਿਸਤਾਨ (ਬਿਊਰੋ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਇਮਰਾਨ ਖ਼ਾਨ ਨੇ ਪਾਕਿਸਤਾਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦੇਸ਼ ਨੂੰ ਵਿਦੇਸ਼ੀ ਕਰਜ਼ੇ ਤੋਂ ਮੁਕਤ ਕਰਵਾਉਣਗੇ, ਰਿਆਸਤ-ਏ-ਮਦੀਨਾ ਬਣਾ ਦੇਣਗੇ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਸੱਚਾਈ ਇਹ ਹੈ ਕਿ ਦੇਸ਼ 'ਦੀਵਾਲੀਆ' ਬਣ ਗਿਆ ਹੈ ਜਾਂ ਹੋਣ ਦੀ ਕਗਾਰ 'ਤੇ ਹੈ। ਪਾਕਿਸਤਾਨ ਫੈਡਰਲ ਬੋਰਡ ਆਫ਼ ਰੈਵੇਨਿਊ (ਐੱਫ. ਬੀ. ਆਰ.) ਦੇ ਸਾਬਕਾ ਚੇਅਰਮੈਨ ਸਈਦ ਸ਼ਬੱਰ ਜ਼ੈਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ 'ਦੀਵਾਲੀਆ' ਹੈ ਅਤੇ ਇਮਰਾਨ ਖ਼ਾਨ ਸਰਕਾਰ ਦੇ ਪ੍ਰਗਤੀ ਅਤੇ ਵਿਕਾਸ ਦੇ ਦਾਅਵੇ ਬਿਲਕੁਲ ਝੂਠ ਹਨ।

ਪੜ੍ਹੋ ਇਹ ਅਹਿਮ ਖਬਰ -ਕੋਵਿੰਦ ਨੇ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੀ ਮਠਿਆਈ

ਸ਼ਬੱਰ ਜ਼ੈਦੀ, ਜਿਸ ਨੂੰ ਸ਼ੁੱਕਰਵਾਰ ਨੂੰ ਕਰਾਚੀ ਦੀ ਹਮਦਰਦ ਯੂਨੀਵਰਸਿਟੀ 'ਚ ਮਹਿਮਾਨ ਬੁਲਾਰੇ ਵਜੋਂ ਬੁਲਾਇਆ ਗਿਆ ਸੀ, ਨੇ ਕਿਹਾ ਕਿ ਪਾਕਿਸਤਾਨ ਇਕ ਇਕਾਈ ਦੇ ਰੂਪ 'ਚ "ਦੀਵਾਲੀਆ" ਹੈ। ਅਸੀਂ ਕਹਿੰਦੇ ਰਹੇ ਕਿ ਸਭ ਕੁਝ ਚੰਗਾ ਹੈ, ਅਸੀਂ ਬਦਲਾਅ ਲਿਆਉਂਦੇ ਹਾਂ, ਦੇਸ਼ ਬਹੁਤ ਵਧੀਆ ਚੱਲ ਰਿਹਾ ਹੈ, ਅਸੀਂ ਬਹੁਤ ਸਫਲ ਹਾਂ ਪਰ ਮੇਰੇ ਵਿਚਾਰ 'ਚ ਇਹ ਸਭ ਗਲਤ ਹੈ, ਇਹ ਸਭ ਲੋਕਾਂ ਨਾਲ ਧੋਖਾ ਹੈ, ਇਸ ਵਾਰ ਦੇਸ਼ ਦੀਵਾਲੀਆ ਹੈ।

ਜ਼ੈਦੀ ਨੇ ਅੱਗੇ ਕਿਹਾ ਕਿ ਇਹ ਸਵੀਕਾਰ ਕਰਨਾ ਬਿਹਤਰ ਹੈ ਕਿ ਕਿਸੇ ਦੇਸ਼ ਦੀ ਅਰਥਵਿਵਸਥਾ ਦੀਵਾਲੀਆ ਹੋ ਗਈ ਹੈ ਅਤੇ ਇਸ ਦਾ ਹੱਲ ਲੱਭਣ ਲਈ ਸਾਨੂੰ ਅੱਗੇ ਵਧਣਾ ਹੋਵੇਗਾ। ਇਹ ਕਹਿਣ ਨਾਲੋਂ ਕਿਤੇ ਬਿਹਤਰ ਹੈ ਕਿ ਸਭ ਕੁਝ ਠੀਕ ਹੈ, ਅਸੀਂ ਇਹ ਕਰਦੇ ਹਾਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਇਹ ਸਭ ਲੋਕਾਂ ਨੂੰ ਧੋਖਾ ਦੇਣ ਲਈ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਕੰਮ ਕਰ ਰਹੇ: ਅਮਰੀਕੀ ਰਿਪੋਰਟ

ਹਾਲਾਂਕਿ ਬਾਅਦ 'ਚ ਮਾਮਲਾ ਵਧਦਾ ਦੇਖ ਸਈਦ ਸ਼ਬਰ ਜ਼ੈਦੀ ਨੇ ਇਸ ਮਾਮਲੇ 'ਚ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਦੇ ਸਿਰਫ਼ ਤਿੰਨ ਮਿੰਟ ਚੁਣ ਕੇ ਪ੍ਰਸਾਰਿਤ ਕੀਤੇ ਗਏ ਹਨ। ਉਸ ਨੇ ਕਿਹਾ ਕਿ ਮੈਂ ਇਸ ਦਾ ਹੱਲ ਵੀ ਸਮਝਾਇਆ, ਉਸ ਨੇ ਸਪੱਸ਼ਟ ਕੀਤਾ ਕਿ "ਹਮਦਰਦ ਯੂਨੀਵਰਸਿਟੀ 'ਚ ਮੇਰੇ ਭਾਸ਼ਣ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਅੱਧੇ ਘੰਟੇ ਦੀ ਪੇਸ਼ਕਾਰੀ ਹੋਈ। ਸਿਰਫ ਤਿੰਨ ਮਿੰਟ ਹੀ ਲਏ ਗਏ ਹਨ। ਹਾਂ, ਮੈਂ ਕਿਹਾ ਕਿ ਇਹ ਲਗਾਤਾਰ ਚਾਲੂ ਖਾਤੇ ਅਤੇ ਵਿੱਤੀ ਘਾਟੇ ਨਾਲ ਦੀਵਾਲੀਆਪਨ ਹੈ। ਹੋਰ ਚਿੰਤਾ ਦਾ ਵਿਸ਼ਾ ਹੈ ਪਰ ਹੱਲ ਦੇਖੋ।'

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤੇਜ਼ ਹਵਾਵਾਂ ਕਾਰਨ ਵਾਪਰੇ ਹਾਦਸੇ 'ਚ 4 ਬੱਚਿਆਂ ਦੀ ਮੌਤ, PM ਮੌਰੀਸਨ ਨੇ ਪ੍ਰਗਟਾਇਆ ਦੁੱਖ

ਉਂਝ ਪਾਕਿਸਤਾਨ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਫੈਡਰਲ ਬੋਰਡ ਆਫ ਰੈਵੇਨਿਊ (ਐੱਫ. ਬੀ. ਆਰ.) ਦੇ ਸਾਬਕਾ ਚੇਅਰਮੈਨ ਸਈਦ ਸ਼ਬੱਰ ਜ਼ੈਦੀ, ਜੋ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਸਰਕਾਰ 'ਚ ਐੱਫ. ਬੀ. ਆਰ. ਦੇ ਪ੍ਰਧਾਨ ਵੀ ਰਹੇ ਹਨ। ਇਮਰਾਨ ਖ਼ਾਨ ਨੂੰ ਪਤਾ ਹੈ ਕਿ ਅਣਜਾਣੇ 'ਚ ਪਾਕਿਸਤਾਨ ਦੀ ਪੋਲ ਖੁੱਲ੍ਹ ਗਈ ਹੈ ਅਤੇ ਹੁਣ ਉਹ ਡੈਮੇਜ ਕੰਟਰੋਲ ਨਹੀਂ ਕਰ ਪਾ ਰਿਹਾ ਹੈ। ਹਾਲਾਂਕਿ ਹੁਣ ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਾਂ ਉਨ੍ਹਾਂ ਦੇ ਕਿਸੇ ਮੰਤਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News