ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਕੀਤੀ ਇਹ ਅਪੀਲ

03/25/2017 11:20:19 AM

ਇਸਲਾਮਾਬਾਦ— ਪਾਕਿਸਤਾਨ ਵੀ ਸ਼ਾਂਤੀ ਦੀ ਰਾਹ ''ਤੇ ਚੱਲਣਾ ਚਾਹੁੰਦਾ ਹੈ, ਇਸ ਲਈ ਉਹ ਭਾਰਤ ਨਾਲ ਮੁੱਦਿਆਂ ਨੂੰ ਸੁਲਝਾਉਣਾ ਲਈ ਗੱਲਬਾਤ ਚਾਹੁੰਦਾ ਹੈ। ਪਾਕਿਸਤਾਨ ਨੇ ਬੀਤੇ ਸ਼ੁੱਕਰਵਾਰ ਨੂੰ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਦੀ ਦਿਸ਼ਾ ਵੱਲ ਚੁੱਕੇ ਗਏ ਕਦਮਾਂ ''ਤੇ ਸਕਾਰਾਤਮਕ ਪ੍ਰਤੀਕਿਰਿਆ ਦੇਣ ਲਈ ਭਾਰਤ ਨੂੰ ਪ੍ਰੇਰਿਤ ਕਰੇ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਗੱਲਬਾਤ ਜ਼ਰੀਏ ਆਪਣੇ ਮਤਭੇਦ ਸੁਲਝਾਉਣਾ ਚਾਹੁੰਦਾ ਹੈ। 
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਕਿਹਾ ਕਿ ਪਾਕਿਸਤਾਨ ਹਥਿਆਰਾਂ ਦੀ ਦੌੜ ਦੇ ਪੱਖ ''ਚ ਨਹੀਂ ਹੈ ਅਤੇ ਭਾਰਤ ਨਾਲ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣਾ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਭਾਰੀ ਮਾਤਰਾ ਵਿਚ ਹਥਿਆਰਾਂ ਦੀ ਖਰੀਦ ''ਚ ਸ਼ਾਮਲ ਰਿਹਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਂਤੀ ਦੀ ਦਿਸ਼ਾ ਵੱਲ ਉਸ ਦੀਆਂ ਕੋਸ਼ਿਸ਼ਾਂ ''ਤੇ ਸਕਾਰਾਤਮਕ ਪ੍ਰਤੀਕਿਰਿਆ ਦੇਣ ਲਈ ਭਾਰਤ ਨੂੰ ਪ੍ਰੇਰਿਤ ਕਰੇ। 
ਜ਼ਕਾਰੀਆ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਦਿਵਸ ਨਾ ਸਿਰਫ ਦੇਸ਼ ''ਚ ਸਗੋਂ ਕਿ ਜੰਮੂ-ਕਸ਼ਮੀਰ ''ਚ ਵੀ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਿਵਸ ਜੰਮੂ-ਕਸ਼ਮੀਰ ਦੇ ਹਰ ਹਿੱਸੇ ਵਿਚ ਮਨਾਇਆ ਗਿਆ, ਪੂਰਾ ਜੰਮੂ-ਕਸ਼ਮੀਰ ਖੇਤਰ ਪਾਕਿਸਤਾਨੀ ਰਾਸ਼ਟਰ ਗਾਨ ਨਾਲ ਗੂੰਜ ਰਿਹਾ ਸੀ। ਇਹ ਕਸ਼ਮੀਰੀਆਂ ਵਲੋਂ ਸਪੱਸ਼ਟ ਫੈਸਲਾ ਹੈ ਕਿ ਉਹ ਕਿਸ ਦੇ ਨਾਲ ਰਹਿਣਾ ਚਾਹੁੰਦੇ ਹਨ।

Tanu

News Editor

Related News