ਪਾਕਿ ਨੇ ਸਪੂਤਨਿਕ ਵੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ
Sunday, Jan 24, 2021 - 02:39 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਸਰਕਾਰ ਨੇ ਰੂਸ ਵਿਚ ਵਿਕਸਿਤ ਕੋਵਿਡ-19 ਵੈਕਸੀਨ ਸਪੂਤਨਿਕ ਵੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਸਰਕਾਰੀ ਅਧਿਕਾਰੀ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਲੜਨ ਲਈ ਕੈਨੇਡਾ ਨੂੰ ਨਿਰੰਤਰ ਯਤਨਾਂ ਦੀ ਲੋੜ : ਸਿਹਤ ਅਧਿਕਾਰੀ
ਸਰਕਾਰੀ ਆਦੇਸ਼ ਦੇ ਤਹਿਤ ਇਕ ਸਥਾਨਕ ਦਵਾਈ ਕੰਪਨੀ ਨੂੰ ਸਪੂਤਨਿਕ ਵੀ ਵੈਕਸੀਨ ਦੇ ਆਯਾਤ ਅਤੇ ਵੰਡ ਲਈ ਅਧਿਕਾਰਤ ਕੀਤਾ ਗਿਆ ਹੈ। ਸਪੂਤਨਿਕ ਵੀ ਤੀਜੀ ਵੈਕਸੀਨ ਹੀ ਜਿਸ ਦੀ ਐਮਰਜੈਂਸੀ ਵਰਤੋਂ ਲਈ ਪਾਕਿਸਤਾਨ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਆਕਸਫੋਰਡ ਯੂਨੀਵਰਸਿਟੀ-ਐਸਟ੍ਰਾਜ਼ੇਨੇਕਾ ਅਤੇ ਚੀਨ ਦੀ ਸਿਨੋਵੈਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।