ਪਾਕਿ ਸਰਕਾਰ ਨੇ ਠੁਕਰਾਈ TTP ਦੀ ਮੰਗ, ਕਿਹਾ– ‘ਕਿਸੇ ਤੀਜੇ ਦੇਸ਼ ’ਚ ਰਾਜਨੀਤਕ ਦਫ਼ਤਰ ਮਨਜ਼ੂਰ ਨਹੀਂ’

Monday, Nov 22, 2021 - 01:32 PM (IST)

ਇਸਲਾਮਾਬਾਦ (ਬਿਊਰੋ)– ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ਨੇ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਕਿਸੇ ਤੀਜੇ ਦੇਸ਼ ’ਚ ਇਕ ਰਾਜਨੀਤਕ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਇਸ ਮੰਗ ਨੂੰ ਸਰਕਾਰ ਨੇ ਨਾ-ਮੰਨਣਯੋਗ ਦੱਸ ਕੇ ਖਾਰਜ ਕਰ ਦਿੱਤਾ ਹੈ। ਇਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਾਂਤੀ ਸਮਝੌਤੇ ਨੂੰ ਲੈ ਕੇ ਪਾਕਿਸਤਾਨੀ ਅਧਿਕਾਰੀਆਂ ਨਾਲ ਬੈਠਕਾਂ ਦੌਰਾਨ ਟੀ. ਟੀ. ਪੀ. ਨੇ ਤਿੰਨ ਮੰਗਾਂ ਰੱਖੀਆਂ, ਜਿਨ੍ਹਾਂ ’ਚ ਕਿਸੇ ਤੀਜੇ ਦੇਸ਼ ’ਚ ਇਕ ਰਾਜਨੀਤਕ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦੇਣਾ, ਖੈਬਰ ਪਖਤੂਨਖਵਾ ਸੂਬੇ ਨਾਲ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ ਦੇ ਮੇਲ ਨੂੰ ਪਲਟਣਾ ਤੇ ਪਾਕਿਸਤਾਨ ’ਚ ਇਸਲਾਮੀ ਵਿਵਸਥਾ ਲਾਗੂ ਕਰਨਾ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿ ਦੇ ਸਾਬਕਾ PM ਅੱਬਾਸੀ ਨੇ ਇਮਰਾਨ ਖਾਨ ਤੋਂ ਮੰਗਿਆ ਅਸਤੀਫ਼ਾ, ਕਿਹਾ–ਲੋਕਾਂ ਦੇ ਦਰਦ ਤੋਂ ਬੇਖ਼ਬਰ ਹੈ ਸਰਕਾਰ

ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਟੀ. ਟੀ. ਪੀ. ਨੂੰ ਸਿੱਧੇ ਤੌਰ ’ਤੇ ਤਾਲਿਬਾਨ ਵਿਚੋਲਿਆਂ ਰਾਹੀਂ ਦੱਸਿਆ ਕਿ ਇਹ ਮੰਗ ਮੰਨਣਯੋਗ ਨਹੀਂ ਹੈ। ਉਸ ਨੇ ਕਿਹਾ, ‘ਟੀ. ਟੀ. ਪੀ. ਨੂੰ ਸਪੱਸ਼ਟ ਸ਼ਬਦਾਂ ’ਚ ਵਿਸ਼ੇਸ਼ ਰੂਪ ’ਚ ਦੱਸਿਆ ਗਿਆ ਕਿ ਉਨ੍ਹਾਂ ਦੀ ਵਿਆਖਿਆ ਦੇ ਆਧਾਰ ’ਤੇ ਇਸਲਾਮੀ ਪ੍ਰਣਾਲੀ ਲਾਗੂ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਨਾਲ ਹੀ ਅੱਤਵਾਦੀ ਸਮੂਹ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਇਕ ਇਸਲਾਮੀ ਦੇਸ਼ ਹੈ ਤੇ ਦੇਸ਼ ਦਾ ਸੰਵਿਧਾਨ ਸਪੱਸ਼ਟ ਰੂਪ ਨਾਲ ਕਹਿੰਦਾ ਹੈ ਕਿ ਪਾਕਿਸਤਾਨ ’ਚ ਸਾਰੇ ਕਾਨੂੰਨਾਂ ਨੂੰ ਇਸਲਾਮ ਦੀਆਂ ਸਿੱਖਿਆਵਾਂ ਮੁਤਾਬਕ ਹੋਣਾ ਚਾਹੀਦਾ ਹੈ।

ਅਖ਼ਬਾਰ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਵੀ ਟੀ. ਟੀ. ਪੀ. ਦੇ ਸਾਹਮਣੇ ਤਿੰਨ ਮੰਗਾਂ ਰੱਖੀਆਂ, ਜਿਨ੍ਹਾਂ ’ਚ ਸਰਕਾਰ ਦੇ ਹੁਕਮ ਨੂੰ ਕਬੂਲ ਕਰਨਾ, ਹਥਿਆਰ ਸੁੱਟਣਾ ਤੇ ਉਨ੍ਹਾਂ ਵਲੋਂ ਕੀਤੇ ਗਏ ਅੱਤਵਾਦੀ ਕਾਰਜਾਂ ਲਈ ਜਨਤਕ ਰੂਪ ਨਾਲ ਮੁਆਫ਼ੀ ਮੰਗਣਾ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News