ਪਾਕਿਸਤਾਨ ਸਰਕਾਰ ਪੂਰਨ ਕੋਵਿਡ ਰਾਹਤ ਦੇਣ ’ਚ ਨਾਕਾਮ : ਰਿਪੋਰਟ
Saturday, Dec 25, 2021 - 03:15 PM (IST)
ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਕੋਵਿਡ-19 ਦੌਰਾਨ ਆਰਥਿਕ ਪ੍ਰੋਤਹਾਸਨ ਪੈਕੇਜ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਦਿੱਤੇ ਗਏ ਵਾਅਦੇ ਮੁਤਾਬਕ ਪੂਰੀ ਰਾਹਤ ਦੇਣ ’ਚ ਨਾਕਾਮ ਰਹੀ ਹੈ।
‘ਦਿ ਨੇਸ਼ਨ’ ਦੀ ਰਿਪੋਰਟ ਮੁਤਾਬਕ, ‘ਬੁੱਧਵਾਰ ਨੂੰ ਲੋਕ ਲੇਖਾ ਸੰਮਤੀ ’ਚ ਸਾਂਝੇ ਕੀਤੇ ਗਏ ਡਾਟਾ ਮੁਤਾਬਕ ਵਿੱਤ ਮੰਤਰਾਲੇ ਨੇ ਕੁਲ 500 ਅਰਬ ਰੁਪਏ ’ਚੋਂ ਸਿਰਫ 186 ਅਰਬ ਰੁਪਏ ਜਾਰੀ ਕੀਤੇ ਹਨ, ਜੋ ਕਿ ਪ੍ਰਧਾਨ ਮੰਤਰੀ ਵਲੋਂ ਵਾਅਦਾ ਕੀਤੇ ਗਏ ਕੁਲ ਰਾਸ਼ੀ ਦਾ ਸਿਰਫ 37 ਫੀਸਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲੋਕਲ ਬਾਡੀਜ਼ ਚੋਣਾਂ 'ਚ ਮਿਲੀ ਹਾਰ ਤੋਂ ਬੌਖਲਾਇਆ ਇਮਰਾਨ ਖ਼ਾਨ, ਗੁੱਸੇ 'ਚ ਲਿਆ ਇਹ ਫ਼ੈਸਲਾ
ਅਖ਼ਬਾਰ ਨੇ ਦੱਸਿਆ ਕਿ ਪੀ. ਐੱਮ. ਪੈਕੇਜ ਤਹਿਤ ਦਿਹਾੜੀ ਮਜ਼ਦੂਰਾਂ ਨੂੰ 200 ਅਰਬ ਰੁਪਏ ਦੀ ਰਾਹਤ ਦੇਣ ਵਾਅਦਾ ਕੀਤਾ ਗਿਆ ਸੀ ਪਰ ਅਸਲ ਰਿਲੀਜ਼ ਸਿਰਫ 16 ਅਰਬ ਰੁਪਏ ਸੀ, ਯੂਟੀਲਿਟੀ ਸਟੋਰਸ ਨੂੰ 50 ਅਰਬ ਰੁਪਏ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਨੂੰ ਸਿਰਫ 10 ਅਰਬ ਰੁਪਏ ਮਿਲੇ। ਬਿਜਲੀ ਤੇ ਗੈਸ ’ਤੇ ਸਬਸਿਡੀ 100 ਅਰਬ ਰੁਪਏ ਸੀ ਪਰ ਇਸ ਖੇਤਰ ਨੂੰ ਸਿਰਫ 15 ਅਰਬ ਰੁਪਏ ਮਿਲੇ।
ਵਿੱਤ ਸਕੱਤਰ ਨੇ ਸੰਮਤੀ ਨੂੰ ਸੂਚਿਤ ਕੀਤਾ ਕਿ ਕੋਰੋਨਾ ਨਾਲ ਸਬੰਧਤ ਸਰਗਰਮੀਆਂ ਲਈ ਕੁਲ 1,240 ਅਰਬ ਰੁਪਏ ਖਚਰ ਕਰਨ ਦੀ ਯੋਜਨਾ ਸੀ, ਜਿਸ ’ਚੋਂ 365 ਅਰਬ ਕਰੋੜ ਰੁਪਏ ਗੈਰ-ਨਕਦ ਤੇ 875 ਅਰਬ ਰੁਪਏ ਨਕਦ ਰਾਸ਼ੀ ਸ਼ਾਮਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।