ਇਮਰਾਨ ਸਰਕਾਰ ਨੇ ਇਸਲਾਮਾਬਾਦ ''ਚ ਹਿੰਦੂ ਮੰਦਰ ਨਿਰਮਾਣ ਦੀ ਦਿੱਤੀ ਇਜਾਜ਼ਤ
Tuesday, Dec 22, 2020 - 06:02 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਹਿੰਦੂ ਮੰਦਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਕੋਰਟ ਦੀ ਇਜਾਜ਼ਤ ਦੇ ਬਾਅਦ ਹੁਣ ਪਾਕਿਸਤਾਨ ਦੀ ਸਰਕਾਰ ਨੇ ਵੀ ਸੋਮਵਾਰ ਨੂੰ ਇਸਲਾਮਾਬਾਦ ਵਿਚ ਹਿੰਦੂ ਮੰਦਰ ਨਿਰਮਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕਰੀਬ 6 ਮਹੀਨੇ ਪਹਿਲਾਂ ਇੱਥੇ ਮੰਦਰ ਨਿਰਮਾਣ ਦਾ ਕੰਮ ਕੱਟੜ ਇਸਲਾਮਿਕ ਸਮੂਹਾਂ ਦੇ ਦਬਾਅ ਕਾਰਨ ਰੁੱਕਿਆ ਹੋਇਆ ਸੀ। ਕੱਟੜਪੰਥੀਆਂ ਦਾ ਦਾਅਵਾ ਸੀ ਕਿ ਕਿਸੇ ਮੁਸਲਿਮ ਦੇਸ਼ ਵਿਚ ਹੋਰ ਧਰਮ ਦੇ ਲਈ ਪੂਜਾ ਸਥਲ ਬਣਾਉਣ ਲਈ ਸਰਕਾਰ ਜ਼ਮੀਨ ਨਹੀਂ ਦੇ ਸਕਦੀ।
ਭਾਵੇਂਕਿ ਪਾਕਿਸਤਾਨ ਦੀ ਉੱਚ ਧਾਰਮਿਕ ਸੰਸਥਾ ਨੇ ਸਾਫ ਕਿਹਾ ਸੀ ਕਿ ਇਸਲਾਮ ਵਿਚ ਕਿਤੇ ਵੀ ਇਸ ਦੀ ਮਨਾਹੀ ਨਹੀਂ ਹੈ। ਗੌਰਤਲਬ ਹੈ ਕਿ ਬੀਤੇ ਅਕਤਬੂਰ ਵਿਚ ਪਾਕਿਸਤਾਨ ਦੇ ਸਰਬ ਉੱਚ ਧਾਰਮਿਕ ਸੰਗਠਨ ਨੇ ਸਾਫ ਕਿਹਾ ਸੀ ਕਿ ਸ਼ਰੀਆ ਵਿਚ ਅਜਿਹਾ ਕਿਤੇ ਵੀ ਨਹੀਂ ਲਿਖਿਆ ਹੈ ਕਿ ਪਾਕਿਸਤਾਨ ਜਾਂ ਫਿਰ ਇਸਲਾਮਾਬਾਦ ਦੇ ਕਿਸੇ ਵੀ ਹਿੱਸੇ ਵਿਚ ਨਵਾਂ ਹਿੰਦੂ ਮੰਦਰ ਨਹੀਂ ਬਣਾਇਆ ਜਾ ਸਕਦਾ। ਇਸਲਾਮੀ ਵਿਚਾਰਧਾਰਾ ਪਰੀਸ਼ਦ ਨੇ ਕਿਹਾ ਸੀ ਕਿ ਲੋਕ ਬਿਨਾਂ ਪੜ੍ਹੇ ਹੀ ਸ਼ਰੀਆ ਦੇ ਆਧਾਰ 'ਤੇ ਵਿਰੋਧ ਜ਼ਾਹਰ ਕਰ ਰਹੇ ਹਨ ਜਦਕਿ ਮੰਦਰ ਦੇ ਨਿਰਮਾਣ 'ਤੇ ਕੋਈ ਸੰਵਿਧਾਨਕ ਜਾਂ ਸ਼ਰੀਆ ਪਾਬੰਦੀ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਮ੍ਰਿਤਕ ਮਿਲੀ ਪਾਕਿ ਬਲੋਚ ਕਾਰਕੁੰਨ, ਪੀ.ਐੱਮ. ਮੋਦੀ ਨੂੰ ਮੰਨਦੀ ਸੀ ਭਰਾ
ਸੰਸਥਾ ਨੇ ਨਾ ਸਿਰਫ ਕ੍ਰਿਸ਼ਨ ਮੰਦਰ ਦੀ ਬਣਾਉਣ ਦੀ ਇਜਾਜ਼ਤ ਦਿੱਤੀ ਸਗੋਂ ਇਕ ਹੋਰ ਮੰਦਰ ਜਿਸ 'ਤੇ ਮੁਸਲਿਮਾਂ ਨੇ ਕਬਜ਼ਾ ਕੀਤਾ ਹੋਇਆ ਹੈ ਉਹ ਵੀ ਵਾਪਸ ਦੇਣ ਦੇ ਨਿਰਦੇਸ਼ ਜਾਰੀ ਕੀਤੇ। ਯੋਜਨਾ ਦੇ ਮੁਤਾਬਕ, 20,000 ਵਰਗ ਫੁੱਟ ਵਿਚ ਭਗਵਾਨ ਕ੍ਰਿਸ਼ਨ ਦਾ ਮੰਦਰ ਬਣਾਇਆ ਜਾਣਾ ਹੈ। 2017 ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸਲਾਮਾਬਾਦ ਵਿਚ ਪਹਿਲੇ ਕਿਸੇ ਮੰਦਰ ਦੇ ਲਈ ਇਹ ਪਲਾਟ ਦਿੱਤਾ ਸੀ। ਕੈਪੀਟਲ ਡਿਵੈਲਪਮੈਂਟ ਅਥਾਰਿਟੀ (ਸੀ.ਡੀ.ਏ.) ਨੇ ਸੋਮਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਸਲਾਮਾਬਾਦ ਦੇ ਸੈਕਟਰ-9/2 ਵਿਚ ਹੀ ਹਿੰਦੂ ਭਾਈਚਾਰੇ ਦੇ ਲਈ ਸ਼ਮਸ਼ਾਨ ਭੂਮੀ ਦੀ ਚਾਰਦੀਵਾਰੀ ਨਿਰਮਾਣ ਦੀ ਇਜਾਜ਼ਤ ਦੇ ਦਿੱਤੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।