ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ

Friday, Jan 12, 2024 - 10:02 AM (IST)

ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ

ਇਸਲਾਮਾਬਾਦ (ਏਜੰਸੀ) - ਇਸਲਾਮਾਬਾਦ ਦੇ ਸ਼ਾਲੀਮਾਰ ਪੁਲਸ ਸਟੇਸ਼ਨ ਦੀ ਸੀਮਾ ਦੇ ਅੰਦਰ ਇੱਕ ਪਾਕਿਸਤਾਨੀ ਕੁੜੀ ਨਾਲ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਏ.ਆਰ.ਵਾਈ. ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਘਟਨਾ ਇਸਲਾਮਾਬਾਦ ਦੇ ਈ-11 ਇਲਾਕੇ 'ਚ ਵਾਪਰੀ। ਕੁੜੀ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜ਼ੀਸ਼ਾਨ ਨਾਮ ਦੇ ਇਕ ਮੁੰਡੇ ਅਤੇ ਉਸ ਦੇ 2 ਦੋਸਤਾਂ ਦਾ ਨਾਮ ਲੈਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਕੈਨੇਡਾ ਦੇ ਹਾਈ ਕਮਿਸ਼ਨਰ ਬੋਲੇ, ਸਹੀ ਦਿਸ਼ਾ ’ਚ ਜਾ ਰਹੇ ਹਨ ਭਾਰਤ ਅਤੇ ਸਾਡੇ ਹਿੱਤ

ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਵਿਚ ਪੀੜਤਾ ਦੇ ਹਵਾਲੇ ਨਾਲ ਅੱਗੇ ਕਿਹਾ ਗਿਆ ਹੈ ਕਿ ਜ਼ੀਸ਼ਾਨ ਨੇ ਉਸ ਨੂੰ ਜ਼ਬਰਦਸਤੀ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ ਅਤੇ ਉਸ 'ਤੇ ਬੰਦੂਕ ਤਾਣ ਦਿੱਤੀ। ਇਸ ਦੌਰਾਨ ਜੀਸ਼ਾਨ ਨੇ ਆਪਣੇ 2 ਦੋਸਤਾਂ ਨੂੰ ਵੀ ਫ਼ੋਨ ਕਰਕੇ ਸੱਦ ਲਿਆ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਹੁਮਜ਼ਾ ਵਜੋਂ ਹੋਈ ਹੈ। ਇਸ ਮਗਰੋਂ ਜੀਸ਼ਾਨ ਅਤੇ ਉਸ ਦੇ 2 ਦੋਸਤਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਸ ਨੂੰ ਉਸ ਦੇ ਘਰ ਦੇ ਨੇੜੇ ਸੁੱਟ ਦਿੱਤਾ। ਪੀੜਤਾ ਮੁਤਾਬਕ ਦੋਸ਼ੀ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਪੁਲਸ ਜਾਂ ਕਿਸੇ ਹੋਰ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਸਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। 

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਕੜਾਕੇ ਦੀ ਠੰਡ ਨੇ ਲਈ 36 ਬੱਚਿਆਂ ਦੀ ਜਾਨ, ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਭਾ 'ਤੇ ਪਾਬੰਦੀ ਲਾਗੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

cherry

Content Editor

Related News