ਪਾਕਿ ਫਲਾਈਟ 'ਚ ਨਿਯਮ ਦੀ ਉਲੰਘਣਾ, ਯਾਤਰੀਆਂ ਦਾ ਸਵਾਲ-'ਕੀ ਕੋਰੋਨਾ ਸਿਰਫ ਬਾਹਰ ਹੈ?' (ਵੀਡੀਓ)

04/30/2020 10:52:52 AM

ਇਸਲਾਮਾਬਾਦ (ਬਿਊਰੋ): ਮੌਜੂਦਾ ਸਮੇਂ ਵਿਚ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਫਿਲਹਾਲ ਇਕੋਇਕ ਤਰੀਕਾ ਸਮਾਜਿਕ ਦੂਰੀ ਬਣਾ ਕੇ ਰੱਖਣਾ ਹੈ।ਭਾਵੇਂਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਫਲਾਈਟ ਵਿਚ ਇਸ ਨਿਯਮ ਦਾ ਖਿਆਲ ਨਾ ਰੱਖੇ ਜਾਣ ਕਾਰਨ ਯਾਤਰੀ ਨਾਰਾਜ਼ ਹੋ ਗਏ। ਯਾਤਰੀ ਅਤੇ ਜਹਾਜ਼ ਦੇ ਸਟਾਫ ਦੇ ਵਿਚ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਅਸਲ ਵਿਚ ਦੂਜੇ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਸਪੈਸ਼ਲ ਫਲਾਈਟਾਂ ਚਲਾਈਆਂ ਗਈਆਂ ਹਨ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹੁਣ ਤੱਕ 15,289 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 335 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਯਾਤਰੀਆਂ ਨੇ ਪੁੱਛਿਆ ਇਹ ਸਵਾਲ
ਵੀਡੀਓ ਕਰਾਚੀ-ਟੋਰਾਂਟੋ ਦੀ ਇਕ ਫਲਾਈਟ ਦਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈਕਿ ਇਕ ਯਾਤਰੀ ਸਟਾਫ ਨੂੰ ਕਹਿ ਰਿਹਾ ਹੈ,''ਤੁਹਾਡੇ ਮੁਤਾਬਕ ਕੋਰੋਨਾਵਾਇਰਸ ਬਾਹਰ ਹੈ, ਫਲਾਈਟ ਦੇ ਅੰਦਰ ਨਹੀਂ। ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਮੈਂ ਤੁਹਾਡੇ 'ਤੇ ਮੁਕੱਦਮਾ ਕਰ ਦੇਵਾਂਗਾ।'' ਇਕ ਮਹਿਲਾ ਸਟਾਫ ਨੂੰ ਕਹਿੰਦੀ ਹੈ,''ਸਾਰੀਆਂ ਏਅਰਲਾਈਨਜ਼ ਨੇ ਆਪਣੀਆਂ ਸੀਟਾਂ ਕੱਢ ਦਿੱਤੀਆਂ ਹਨ ਪਰ ਤੁਸੀਂ ਨਹੀਂ।''

 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਖੌਫ 'ਚ ਹਿਮਾਲਿਆ ਦੀ ਗੋਦੀ 'ਚ ਕੀਤੇ ਬੱਚੇ ਦੇ ਡਾਂਸ ਨੇ ਲਿਆਂਦੀ ਮੁਸਕਾਨ (ਵੀਡੀਓ)

ਫਲਾਈਟ ਵਿਚ ਸਫਰ ਕਰ ਰਹੀ ਇਕ ਹੋਰ ਮਹਿਲਾ ਨੇ ਦੱਸਿਆ,''ਅਸੀਂ ਟਿਕਟਾਂ ਤਾਂ ਹੀ ਖਰੀਦੀਆਂ ਸਨ ਜਦੋਂ ਸਾਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਸਾਡੀਆਂ ਨੇੜਲੀਆਂ ਸੀਟਾਂ ਖਾਲੀ ਰਹਿਣਗੀਆਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ ਪਰ ਜਹਾਜ਼ ਵਿਚ ਆਉਣ ਦੇ ਬਾਅਦ ਅਸੀਂ ਦੇਖ ਰਹੇ ਹਾਂ ਕਿ ਸਾਰੀਆਂ ਸੀਟਾਂ ਭਰੀਆਂ ਹਨ।'' ਇਸ ਗੱਲ ਨਾਲ ਨਾਰਾਜ਼ ਇਕ ਯਾਤਰੀ ਨੇ ਕਿਹਾ,''ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਮੂਰਖ ਹਾਂ? ਸਰਕਾਰ ਸਿਰਫ ਬਾਹਰ ਰਹਿਣ ਵਾਲੇ ਲੋਕਾਂ ਤੋਂ ਪੈਸੇ ਵਸੂਲਣਾ ਚਾਹੁੰਦੀ ਹੈ।''


Vandana

Content Editor

Related News