ਕੋਰੋਨਾਵਾਇਰਸ ਕਾਰਨ ਪਾਕਿ 'ਚ ਪਹਿਲੀ ਮੌਤ
Tuesday, Mar 17, 2020 - 03:09 PM (IST)
ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਦਾ ਅਸਰ ਹੁਣ ਪੂਰੇ ਯੂਰਪ ਦੇ ਨਾਲ-ਨਾਲ ਏਸ਼ੀਆ ਵਿਚ ਵੀ ਫੈਲਦਾ ਜਾ ਰਿਹਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਹੋ ਜਾਣ ਦਾ ਮਾਮਲਾ ਦਰਜ ਹੋਇਆ ਹੈ। ਪਾਕਿਸਤਾਨ ਦੇ ਲਾਹੌਰ ਵਿਚ ਮੰਗਲਵਾਰ ਸਵੇਰੇ ਇਮਰਾਨ ਨਾਮ ਦੇ ਸ਼ਖਸ ਦੀ ਮੌਤ ਹੋ ਗਈ। ਉਹ ਹਫੀਜ਼ਾਬਾਦ ਦਾ ਰਹਿਣ ਵਾਲਾ ਸੀ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਇਨਫੈਕਟਿਡ ਮਾਮਲੇ 184 ਹੋ ਚੁੱਕੇ ਹਨ।
ਕੋਵਿਡ-19 : ਇਟਲੀ 'ਚ ਘਰੋਂ ਬਾਹਰ ਜਾਣ 'ਤੇ ਹੋਇਆ 4 ਲੱਖ ਦਾ ਜੁਰਮਾਨਾ
ਪਾਕਿਸਤਾਨ ਦੇ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ ਉਹ ਈਰਾਨ ਤੋਂ ਪਰਤਿਆ ਸੀ। ਵਿਅਕਤੀ 14 ਦਿਨਾਂ ਤੱਕ ਬਾਰਡਰ ਇਲਾਕੇ ਦੇ ਨੇੜੇ ਹੀ ਨਿਗਰਾਨੀ ਵਿਚ ਰਿਹਾ ਸੀ ਪਰ ਉਸ ਦੀ ਮੌਤ ਲਾਹੌਰ ਦੇ ਮਾਯੋ ਹਸਪਤਾਲ ਵਿਚ ਹੋਈ। ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਿੰਧ ਸੂਬੇ ਦੇ ਸਾਹਮਣੇ ਆਏ ਹਨ। ਇੱਥੇ ਕੁੱਲ 155 ਮਾਮਲੇ ਦਰਜ ਕੀਤੇ ਗਏ ਹਨ।ਪਿਛਲੇ 24 ਘੰਟਿਆਂ ਵਿਚ ਇੱਥੇ ਕੋਰੋਨਾਵਾਇਰਸ ਦੇ 130 ਤੋਂ ਵਧੇਰੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਬਾਅਦ ਪੂਰੇ ਦੇਸ਼ ਵਿਚ ਡਰ ਦਾ ਮਾਹੌਲ ਹੈ।