ਲੋਕ ਨੌਕਰੀ ਲਈ ਸਰਕਾਰ ਵੱਲ ਨਾ ਦੇਖਣ, 400 ਵਿਭਾਗ ਹੋਣਗੇ ਬੰਦ : ਪਾਕਿ ਮੰਤਰੀ

10/17/2019 8:28:21 AM

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਇਕ ਕਰੋੜ ਨਵੇਂ ਰੋਜ਼ਗਾਰ ਦੇ ਵਿਕਾਸ ਦੇ ਵਾਅਦੇ ਦੇ ਨਾਲ ਸੱਤਾ ਵਿਚ ਆਈ ਸੀ। ਪਰ ਹੁਣ ਇਸ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਲੋਕ ਨੌਕਰੀਆਂ ਲਈ ਸਰਕਾਰ ਵੱਲ ਨਾ ਦੇਖਣ। ਜਦੋਂ ਫਵਾਦ ਦੇ ਬਿਆਨ 'ਤੇ ਹੰਗਾਮਾ ਮਚਿਆ ਤਾਂ ਉਨ੍ਹਾਂ ਨੇ ਸਫਾਈ ਦਿੱਤੀ ਕਿ ਮੀਡੀਆ ਵਿਚ ਉਨ੍ਹਾਂ ਦੇ ਹਰ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਬਿਆਨ ਨਾਲ ਵੀ ਅਜਿਹਾ ਹੀ ਹੋਇਆ ਹੈ।

ਪਾਕਿਸਤਾਨੀ ਮੀਡੀਆ ਵਿਚ ਪ੍ਰਕਸ਼ਿਤ ਰਿਪੋਰਟ ਮੁਤਾਬਕ ਇਸਲਾਮਾਬਾਦ ਵਿਚ ਇਕ ਪ੍ਰੋਗਰਾਮ ਵਿਚ ਚੌਧਰੀ ਨੇ ਕਿਹਾ,''ਸਰਕਾਰ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਨਹੀਂ ਕਰਾ ਸਕਦੀ। ਇਸ ਦੀ ਬਜਾਏ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਸਰਕਾਰ 400 ਵਿਭਾਗਾਂ ਨੂੰ ਬੰਦ ਕਰਨ ਜਾ ਰਹੀ ਹੈ।'' ਚੌਧਰੀ ਨੇ ਕਿਹਾ,''ਪਾਕਿਸਤਾਨ ਵਿਚ ਅਤੇ ਦੁਨੀਆ ਵਿਚ ਹਰੇਕ ਜਗ੍ਹਾ ਸਰਕਾਰ ਦੀ ਭੂਮਿਕਾ ਸਰਕਾਰ ਦੀ ਭੂਮਿਕਾ ਸੁੰਗੜ ਰਹੀ ਹੈ। ਲੋਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ। ਜੇਕਰ ਅਸੀਂ ਨੌਕਰੀਆਂ ਲਈ ਸਰਕਾਰ ਵੱਲ ਦੇਖਣ ਲੱਗੀਏ ਤਾਂ ਸਾਡੀ ਅਰਥਵਿਵਸਥਾ ਦਾ ਫ੍ਰੇਮਵਰਕ ਢਹਿ ਜਾਵੇਗਾ। ਇਹ 1970 ਦੇ ਦਹਾਕੇ ਦੀ ਮਾਨਸਿਕਤਾ ਹੈ ਕਿ ਸਰਕਾਰ ਰੋਜ਼ਗਾਰ ਦੇਵੇਗੀ। ਹੁਣ ਨਿੱਜੀ ਖੇਤਰ ਰੋਜ਼ਗਾਰ ਦਿੰਦਾ ਹੈ।''

ਬਿਆਨ 'ਤੇ ਵਿਵਾਦ ਦੇ ਬਾਅਦ ਚੌਧਰੀ ਨੇ ਟਵਿੱਟਰ 'ਤੇ ਮੋਰਚਾ ਸੰਭਾਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਗੱਲ ਦੇ ਹਵਾਲੇ ਨੂੰ ਕੱਟ ਕੇ ਪੇਸ਼ ਕੀਤਾ ਗਿਆ ਹੈ।'' ਉਨ੍ਹਾਂ ਨੇ ਟਵੀਟ ਕੀਤਾ,''ਮੈਂ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਕਿਵੇਂ ਮੇਰੇ ਹਰੇਕ ਬਿਆਨ ਦੇ ਹਵਾਲੇ ਨੂੰ ਕੱਟ ਕੇ ਸੁਰਖੀਆਂ ਬਣਾ ਦਿੱਤਾ ਜਾਂਦਾ ਹੈ।'' ਉਨ੍ਹਾਂ ਨੇ ਕਿਹਾ,''ਮੈਂ ਕਿਹਾ ਸੀ ਕਿ ਸਰਕਾਰ ਨਹੀਂ, ਨਿੱਜੀ ਖੇਤਰ ਰੋਜ਼ਗਾਰ ਦਿੰਦੇ ਹਨ। ਸਰਕਾਰ ਦਾ ਕੰਮ ਅਜਿਹਾ ਵਾਤਾਵਰਨ ਬਣਾਉਣਾ ਹੈ ਜਿਸ ਵਿਚ ਰੋਜ਼ਗਾਰ ਉਪਬਲਧ ਹੋ ਸਕੇ। ਇਹ ਨਹੀਂ ਹੋਣਾ ਚਾਹੀਦਾ ਕਿ ਹਰੇਕ ਵਿਅਕਤੀ ਸਰਕਾਰੀ ਨੌਕਰੀ ਦੀ ਹੀ ਤਲਾਸ਼ ਕਰੇ।''


Vandana

Content Editor

Related News