ਮਿਜ਼ਾਈਲ ਹਮਲੇ ਤੋਂ ਬਾਅਦ ਪਾਕਿ ਨੇ ਈਰਾਨੀ ਰਾਜਦੂਤ ਨੂੰ ਕੱਢਿਆ
Thursday, Jan 18, 2024 - 10:57 AM (IST)
ਇਸਲਾਮਾਬਾਦ- ਆਪਣੇ ਖੇਤਰ ’ਤੇ ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਤਹਿਰਾਨ ਤੋਂ ਆਪਣੇ ਦੂਤ ਨੂੰ ਵਾਪਸ ਬੁਲਾ ਰਿਹਾ ਹੈ ਅਤੇ ਈਰਾਨੀ ਰਾਜਦੂਤ ਨੂੰ ਦੇਸ਼ ਤੋਂ ਕੱਢ ਰਿਹਾ ਹੈ।
ਵਿਦੇਸ਼ ਦਫ਼ਤਰ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਪਾਕਿਸਤਾਨ ਨੇ ਈਰਾਨ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ ਅਤੇ ਪਾਕਿਸਤਾਨ ’ਚ ਈਰਾਨੀ ਰਾਜਦੂਤ, ਜੋ ਇਸ ਸਮੇਂ ਈਰਾਨ ਦੇ ਦੌਰੇ ’ਤੇ ਹਨ, ਫਿਲਹਾਲ ਵਾਪਸ ਨਹੀਂ ਆਉਣਗੇ।” ਮੰਤਰਾਲੇ ਨੇ ਕਿਹਾ ਕਿ ਈਰਾਨ ਵੱਲੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਦੇ ਕਾਰਨ ਦੇਸ਼ ’ਚ 2 ਬੱਚਿਆਂ ਦੀ ਮੌਤ ਹੋ ਗਈ ਅਤੇ 3 ਲੜਕੀਆਂ ਜ਼ਖਮੀ ਹੋ ਗਈਆਂ।
ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਤਹਿਰਾਨ ਨੇ ਡ੍ਰੋਨਾਂ ਅਤੇ ਮਿਜ਼ਾਈਲਾਂ ਨਾਲ ਪਾਕਿਸਤਾਨੀ ਇਲਾਕੇ ਦੇ ਅੰਦਰ ‘ਗ੍ਰੀਨ ਮਾਊਂਟੇਨ’ (ਬਲੋਚ ਅੱਤਵਾਦੀ ਸੰਗਠਨ ਜੈਸ਼-ਅਲ-ਅਦਲ) ਦੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਸਬੰਧ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਇਕ ਅੱਤਵਾਦੀ ਸੰਗਠਨ ਹੈ ਅਤੇ ਉਕਤ ਅੱਤਵਾਦੀ ਸਮੂਹ ਦਾ ਹੈੱਡਕੁਆਰਟਰ ਤਬਾਹ ਕਰ ਦਿੱਤਾ।
ਇਸਲਾਮਾਬਾਦ ਨੇ ਇਸ ਨੂੰ ਈਰਾਨ ਵੱਲੋਂ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਬਿਨਾਂ ਕਾਰਨ ਅਤੇ ਖੁੱਲ੍ਹੀ ਉਲੰਘਣਾ ਦੱਸਦੇ ਹੋਏ ਇਸ ਕਦਮ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਾਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।