ਸਾਊਦੀ ਅਰਬ ਤੋਂ ਪਾਕਿ ਨੂੰ ਕਰਾਰਾ ਝਟਕਾ, ਆਰਥਿਕ ਮਦਦ ਹੋਵੇਗੀ ਬੰਦ

Thursday, Sep 03, 2020 - 06:25 PM (IST)

ਸਾਊਦੀ ਅਰਬ ਤੋਂ ਪਾਕਿ ਨੂੰ ਕਰਾਰਾ ਝਟਕਾ, ਆਰਥਿਕ ਮਦਦ ਹੋਵੇਗੀ ਬੰਦ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਭਾਵੇਂ ਕੁਝ ਵੀ ਦਾਅਵੇ ਕਰੇ ਪਰ ਸਾਊਦੀ ਅਰਬ ਨਾਲ ਉਸ ਦੇ ਰਿਸ਼ਤੇ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਸਾਊਦੀ ਅਰਬ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਹੁਣ ਆਪਣੀ ਦਹਾਕਿਆਂ ਪੁਰਾਣੀ ਕੂਟਨੀਤੀ ਵਿਚ ਵੀ ਤਬਦੀਲੀ ਕਰਨ ਦੀ ਤਿਆਰੀ ਵਿਚ ਹੈ। ਪ੍ਰਿੰਸ ਸਲਮਾਨ ਦੀ ਅਗਵਾਈ ਵਾਲੇ ਸਾਊਦੀ ਸਰਕਾਰ ਹੁਣ ਚੈੱਕਬੁਕ ਡਿਪਲੋਮੈਸੀ ਖਤਮ ਕਰਨ ਜਾ ਰਹੀ ਹੈ। ਇਸਦਾ ਮਤਲਬ ਹੈ ਕਿ ਹੁਣ ਸਾਊਦੀ ਤੋਂ ਪਾਕਿਸਤਾਨ ਨੂੰ ਆਰਥਿਕ ਮਦਦ ਮਿਲਣੀ ਬੰਦ ਹੋ ਜਾਵੇਗੀ।

ਪਾਕਿਸਤਾਨ ਦੇ ਮੰਤਰੀਆਂ ਦੀ ਬਿਆਨਬਾਜ਼ੀ ਦਾ ਖਮਿਆਜਾ ਹੁਣ ਪਾਕਿਸਤਾਨ ਸਮੇ ਕਈ ਦੇਸ਼ਾਂ ਨੂੰ ਭੁਗਤਣਾ ਪਵੇਗਾ। ਸਾਊਦੀ ਅਰਬ ਹੁਣ ਤੱਕ ਦੁਸ਼ਮਣ ਦਾ ਦੁਸ਼ਮਣ ਦੋਸਤ ਅਤੇ ਉਸ ਨੂੰ ਆਰਥਿਕ ਮਦਦ ਦੇਣ ਦੀ ਨੀਤੀ 'ਤੇ ਚੱਲਦਾ ਆਇਆ ਹੈ। ਮਹਾਮਾਰੀ ਨਾਲ ਆਈ ਮੰਦੀ ਨੇ ਉਸ ਨੂੰ ਇਸ ਵਿਚ ਤਬਦੀਲੀ ਲਿਆਉਣ 'ਤੇ ਮਜਬੂਰ ਕਰ ਦਿੱਤਾ ਹੈ। ਖਲੀਜ਼ ਟਾਈਮਜ਼ ਦੇ ਮੁਤਾਬਕ ਸਾਊਦੀ ਅਰਬ ਦੀ ਡਿਪਲੋਮੈਸੀ ਜਾਂ ਕਹੀਏ ਵਿਦੇਸ਼ ਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਵਿਚ ਕਿਹਾ ਗਿਆਹੈ ਕਿ ਸਾਊਦੀ ਸਰਕਾਰ ਅਤੇ ਪ੍ਰਿੰਸ ਸਲਮਾਨ ਹੁਣ ਮੁਸਲਿਮ ਵਰਲਡ ਵਿਚ ਪਾਵਰ ਹਾਊਸ ਬਣੇ ਰਹਿਣ ਦੇ ਲਈ ਖਜ਼ਾਨਾ ਖਾਲੀ ਨਹੀਂ ਕਰਨਗੇ। 

ਫੰਡ ਦੇ ਕੇ ਸਾਊਦੀ ਬਣਾ ਰਿਹਾ ਸੀ ਦੋਸਤ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੀ ਤੇਲ ਆਧਾਰਿਤ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਇਸ ਦਾ ਅਸਰ ਹੁਣ ਉਸ ਦੀ ਵਿਦੇਸ਼ ਨੀਤੀ 'ਤੇ ਵੀ ਨਜ਼ਰ ਆਵੇਗਾ। ਸਾਊਦੀ ਲਗਾਤਾਰ ਭਾਰਤ ਨਾਲ ਨਜ਼ਦੀਕੀਆਂ ਵਧਾ ਰਿਹਾ ਹੈ ਅਤੇ ਤੇਲ ਦੇ ਇਲਾਵਾ ਹੋਰ ਕਾਰੋਬਾਰ ਦੇ ਮੌਕੇ ਲੱਭ ਰਿਹਾ ਹੈ। ਮਿਡਲ-ਈਸਟ ਮਾਮਲਿਆਂ ਦੀ ਮਾਹਰ ਯਾਸਮੀਨ ਫਾਰੂਖ ਦੇ ਮੁਤਾਬਕ, ਮਹਾਮਾਰੀ ਦੇ ਦੌਰਾਨ ਤੇਲ ਮੰਗ ਵਿਚ ਕਮੀ ਹੋਈ। ਇੰਨਾ ਹੀ ਨਹੀਂ ਈਰਾਨ, ਤੁਰਕੀ ਅਤੇ ਕਤਰ ਜਿਹੇ ਦੇਸ਼ ਉਸ ਨੂੰ ਅੱਖ ਦਿਖਾਉਣ ਲੱਗੇ। 

ਸਾਊਦੀ ਨੇ ਬੀਤੇ ਦਹਾਕਿਆਂ ਵਿਚ ਲਗਾਤਾਰ ਜਾਰਡਨ, ਮਿਸਰ, ਫਿਲੀਸਤੀਨ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਨੂੰ ਲੱਖਾਂ ਪੈਟਰੋ ਡਾਲਰ ਦਿੱਤੇ ਪਰ ਇਸ ਦੇ ਬਾਵਜੂਦ ਵੀ ਇਹ ਦੇਸ਼ ਖਸਤਾ ਹਾਲਤ ਵਿਚ ਹਨ ਅਤੇ ਸਾਊਦੀ ਦੇ ਕਿਸੇ ਕੰਮ ਦੇ ਨਹੀਂ ਹਨ। ਮਾਹਰ ਯਾਸਮੀਨ ਨੇ ਅੱਗੇ ਕਿਹਾ ਕਿ ਮਹਾਮਾਰੀ ਅਤੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨੇ ਸਾਊਦੀ ਅਰਬ ਨੂੰ ਡਿਪਲੋਮੈਸੀ ਵਿਚ ਤਬਦੀਲੀ ਦੇ ਲਈ ਮਜਬੂਰ ਕਰ ਦਿੱਤਾ। ਪ੍ਰਿੰਸ ਸਲਮਾਨ ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਹੁਣ ਇਹ ਦੇਸ਼ ਏ.ਟੀ.ਐੱਮ. ਨਹੀਂ ਰਹੇਗਾ। ਸਾਊਦੀ ਲੇਖਕ ਖਾਲਿਦ ਅਲ ਸੁਲੇਮਾਨ ਨੇ ਕਿਹਾ,''ਲੇਬਨਾਨ ਨੂੰ ਫਿਰ ਖੜ੍ਹਾ ਕਰਨ ਲਈ ਸਾਊਦੀ ਅਰਬ ਨੇ ਲੱਖਾਂ ਡਾਲਰ ਦਿੱਤੇ ਪਰ ਉਸ ਨੂੰ ਹਿਜਬੁੱਲਾ ਦਾ ਸਾਥ ਨਹੀਂ ਮਿਲਿਆ। ਇਹ ਸੰਗਠਨ ਸਾਊਦੀ ਦੇ ਦੁਸ਼ਮਣ ਈਰਾਨ ਨਾਲ ਮਿਲ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਗੁਬਾਰਿਆਂ ਨਾਲ 25000 ਫੁੱਟ ਦੀ ਉੱਚਾਈ 'ਤੇ ਉੱਡਿਆ ਇਹ ਸ਼ਖਸ, ਲਾਈਵ ਵੀਡੀਓ ਨੇ ਤੋੜੇ ਸਾਰੇ ਰਿਕਾਰਡ

ਪਾਕਿ ਲਈ ਵੱਡਾ ਝਟਕਾ
ਸਾਊਦੀ ਅਰਬ ਦੀ ਪੱਤਰਕਾਰ ਅਲ ਸ਼ਿਹਾਬੀ ਦੇ ਮੁਤਾਬਕ, ਪਾਕਿਸਤਾਨ ਨੇਸਾਊਦੀ ਅਰਬ ਵਿਚ ਵੱਖ-ਵੱਖ ਸਮੇਂ 'ਕੇ ਲੱਖਾਂ ਡਾਲਰ ਲਏ। ਬਹੁਤ ਨਰਮ ਸ਼ਰਤਾਂ 'ਤੇ ਤੇਲ ਦਾ ਆਯਾਤ ਜਾਰੀ ਰਹਿਣ ਦਿੱਤਾ। ਜਦੋਂ ਕਸ਼ਮੀਰ 'ਤੇ ਸਾਊਦੀ ਨੇ ਉਸ ਦਾ ਸਾਥ ਨਹੀਂ ਦਿੱਤਾ ਤਾਂ ਪਾਕਿਸਤਾਨ ਨੇ ਦੂਜਾ ਮੁਸਲਿਮ ਸੰਗਠਨ ਬਣਾਉਣ ਦੀ ਗੱਲ ਕੀਤੀ। ਇਸ ਦੇ ਬਾਅਦ ਹੀ ਸਾਊਦੀ ਨੇ ਪਾਕਿਸਤਾਨ ਤੋਂ 3 ਅਰਬ ਡਾਲਰ ਦਾ ਕਰਜ਼ ਚੁਕਾਉਣ ਲਈ ਕਹਿ ਦਿੱਤਾ। ਇਸ ਦੇ ਇਲਾਵਾ ਆਇਲ ਕ੍ਰੈਡਿਟ ਸਹੂਲਤ ਵੀ ਖਤਮ ਕਰ ਦਿੱਤੀ। 

ਸ਼ਿਹਾਬੀ ਨੇ ਦੱਸਿਆ ਕਿ ਹੁਣ ਯਮਨ ਦੇ ਹੂਤੀ ਬਾਗੀ ਸਾਊਦੀ ਦੇ ਲਈ ਵੱਡਾ ਖਤਰਾ ਬਣ ਗਏ ਹਨ। ਪਾਕਿਸਤਾਨ, ਮਿਸਰ ਅਤੇ ਈਰਾਨ ਇਹਨਾਂ ਨੂੰ ਸਮਰਥਨ ਦੇ ਰਹੇ ਹਨ। ਸਾਊਦੀ ਇਹ ਸਹਿਣ ਨਹੀਂ ਕਰ ਸਕਦਾ। 2015 ਵਿਚ ਮਿਸਰ ਦੇ ਰਾਸ਼ਟਰਪਤੀ ਨੇ ਸਾਊਦੀ ਦਾ ਮਜ਼ਾਕ ਉਡਾਇਆ ਸੀ। ਸਾਊਦੀ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਮੁਸਲਿਮ ਜਗਤ ਹੁਣ ਬਦਲ ਚੁੱਕਾ ਹੈ ਅਤੇ ਉਸ ਦੇ ਦਬਦਬੇ ਨੂੰ ਚੁਣੌਤੀ ਮਿਲ ਰਹੀ ਹੈ।


author

Vandana

Content Editor

Related News