ਮਕਬੂਜ਼ਾ ਕਸ਼ਮੀਰ 'ਚ ਫਿਰ ਲੱਗੇ ਭੂਚਾਲ ਦੇ ਝਟਕੇ

09/26/2019 1:59:02 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ ਅੱਜ ਦੁਪਹਿਰ ਸਮੇਂ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਹ ਝਟਕੇ ਦੁਪਹਿਰ 12:31 ਵਜੇ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

 

ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਹੈ। ਭੂਚਾਲ ਦਾ ਕੇਂਦਰ ਇਸ ਵਾਰ ਵੀ ਮੀਰਪੁਰ ਹੀ ਦੱਸਿਆ ਜਾ ਰਿਹਾ ਹੈ। ਮੰਗਲਵਾਰ ਨੂੰ ਆਏ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ। ਜਦਕਿ ਜ਼ਖਮੀਆਂ ਦੀ ਗਿਣਤੀ 452 ਦੱਸੀ ਜਾ ਰਹੀ ਹੈ। 


Vandana

Content Editor

Related News