ਪਾਕਿਸਤਾਨ ਨੇ ਇੰਝ ਕੀਤਾ ਸੀ ਪੀਓਕੇ ''ਤੇ ਕਬਜ਼ਾ, ਜਾਣੋ ਕੁਝ ਖਾਸ ਗੱਲਾਂ

Tuesday, Aug 20, 2019 - 04:42 PM (IST)

ਪਾਕਿਸਤਾਨ ਨੇ ਇੰਝ ਕੀਤਾ ਸੀ ਪੀਓਕੇ ''ਤੇ ਕਬਜ਼ਾ, ਜਾਣੋ ਕੁਝ ਖਾਸ ਗੱਲਾਂ

ਗਿਲਗਿਤ-ਬਾਲਟਿਸਤਾਨ (ਏਜੰਸੀ)- ਮਕਬੂਜ਼ਾ ਕਸ਼ਮੀਰ ਭਾਰਤ ਦੇ ਜੰਮੂ-ਕਸ਼ਮੀਰ ਸੂਬੇ ਦਾ ਉਹ ਹਿੱਸਾ ਹੈ ਜਿਸ 'ਤੇ ਪਾਕਿਸਤਾਨ ਨੇ 1947 ਵਿਚ ਹਮਲਾ ਕਰਕੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਨੇ ਇਸ ਨੂੰ ਪ੍ਰਸ਼ਾਸਨਿਕ ਤੌਰ 'ਤੇ  ਦੋ ਹਿੱਸਿਆਂ ਵਿਚ ਵੰਡਿਆ ਹੈ, ਜਿਨ੍ਹਾਂ ਨੂੰ ਸਰਕਾਰੀ ਭਾਸ਼ਾ ਵਿਚ ਆਜ਼ਾਦ ਜੰਮੂ-ਓ-ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ਕਹਿੰਦੇ ਹਨ। ਪਾਕਿਸਤਾਨ ਵਿਚ ਆਜ਼ਾਦ ਜੰਮੂ-ਓ-ਕਸ਼ਮੀਰ ਨੂੰ ਸਿਰਫ ਆਜ਼ਾਦ ਕਸ਼ਮੀਰ ਵੀ ਕਹਿੰਦੇ ਹਨ। ਇਥੋਂ ਦੇ ਲੋਕਾਂ ਦੇ ਜੀਵਨ ਦਾ ਮੁੱਖ ਸਾਧਨ ਖੇਤੀ, ਪਸ਼ੂਪਾਲਨ, ਸੈਰ-ਸਪਾਟਾ ਅਤੇ ਕਾਲੀਨ ਉਦਯੋਗ ਹੈ। ਇਹ ਵਿਸ਼ਾ 1947 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਦਾ ਇਕ ਵਿਸ਼ਾ ਰਿਹਾ ਹੈ।

ਪੀਓਕੇ ਦਾ ਮੁਖੀ ਇਥੋਂ ਦਾ ਰਾਸ਼ਟਰਪਤੀ ਹੁੰਦਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਮੁੱਖ ਕਾਰਜਕਾਰੀ ਅਧਿਕਾਰੀ ਹੁੰਦਾ -ਹੈ ਜੋ ਕਿ ਮੰਤਰੀਆਂ ਦੀ ਇਕ ਕੌਂਸਲ ਵਲੋਂ ਸਮਰਥਿਤ ਹੁੰਦਾ ਹੈ। ਪੀਓਕੇ ਆਪਣੇ ਸਵਸ਼ਾਸਨ ਸਬੰਧੀ ਵਿਧਾਨ ਸਭਾ ਦਾ ਦਾਅਵਾ ਕਰਦਾ ਹੈ ਪਰ ਇਹ ਤੱਥ ਕਿਸੇ ਤੋਂ ਲੁਕੇ ਨਹੀਂ ਹਨ ਕਿ ਇਹ ਪਾਕਿਸਤਾਨ ਦੇ ਕੰਟਰੋਲ ਵਿਚ ਕੰਮ ਕਰਦਾ ਹੈ। ਪੀਓਕੇ, ਭਾਰਤ ਦੇ ਜੰਮੂ-ਕਸ਼ਮੀਰ ਸੂਬਾ ਦਾ ਉਹ ਹਿੱਸਾ ਹੈ ਜਿਸ 'ਤੇ ਪਾਕਿਸਤਾਨ ਨੇ 1947 ਵਿਚ ਹਮਲਾ ਕਰਕੇ ਕਬਜ਼ਾ ਕਰ ਲਿਆ ਸੀ। ਪੀਓਕੇ ਮੂਲ ਕਸ਼ਮੀਰ ਦਾ ਉਹ ਹਿੱਸਾ ਹੈ, ਜਿਸ ਦੀਆਂ ਸਰਹੱਦਾਂ ਪਾਕਿਸਤਾਨੀ ਪੰਜਾਬ, ਉੱਤਰ ਪੱਛਮੀ ਵਿਚ ਅਫਗਾਨਿਸਤਾਨ ਦੇ ਵਾਖਾਨ ਲਾਂਘੇ ਤੋਂ, ਚੀਨ ਦੇ ਜਿਨਜਿਆਂਗ ਖੇਤਰ ਨਾਲ ਅਤੇ ਭਾਰਤੀ ਕਸ਼ਮੀਰ ਨਾਲ ਪੂਰਬ ਤੋਂ ਲੱਗਦੀ ਹੈ।

ਜੇਕਰ ਗਿਲਗਿਤ-ਬਾਲਟਿਸਤਾਨ ਨੂੰ ਹਟਾ ਦਿੱਤਾ ਜਾਵੇ ਤਾਂ ਮਕਬੂਜ਼ਾ ਕਸ਼ਮੀਰ ਦਾ ਖੇਤਰਫਲ 13,300 ਵਰਗ ਕਿਲੋਮਟੀਰ (ਭਾਰਤੀ ਕਸ਼ਮੀਰ ਦਾ ਲਗਭਗ 3 ਗੁਣਾ) 'ਤੇ ਫੈਲਿਆ ਹੈ ਅਤੇ ਇਸ ਦੀ ਆਬਾਦੀ ਲਗਭਗ 40 ਲੱਖ ਹੈ। ਆਜ਼ਾਦ ਕਸ਼ਮੀਰ ਦੀ ਰਾਜਧਾਨੀ ਮੁਜ਼ਫਰਾਬਾਦ ਹੈ ਅਤੇ ਇਸ ਵਿਚ 8 ਜ਼ਿਲੇ, 19 ਤਹਿਸੀਲਾਂ ਅਤੇ 182 ਸੰਘੀ ਕੌਂਸਲਾਂ ਹਨ। ਪਾਕਿ ਅਧਿਕਾਰਤ ਕਸ਼ਮੀਰ ਦੇ ਦੱਖਣੀ ਹਿੱਸੇ ਵਿਚ 8 ਜ਼ਿਲੇ ਹਨ। ਮੀਰਪੁਰ, ਭਿੰਬਰ, ਕੋਟਲੀ, ਮੁਜ਼ੱਫਰਾਬਾਦ, ਬਾਗ, ਨੀਲਮ, ਰਾਵਲਾ ਕੋਟ ਅਤੇ ਸੁਧਨਤੀ ਹੈ। ਪੀਓਕੇ ਦੇ ਹੁਨਜ਼ਾ-ਗਿਲਗਿਤ ਦੇ ਇਕ ਹਿੱਸੇ, ਰਕਸਮ ਅਤੇ ਬਾਲਟਿਸਤਾਨ ਦੀ ਸ਼ਕਸਗਮ ਘਾਟੀ ਖੇਤਰ ਨੂੰ, ਪਾਕਿਸਤਾਨ ਵਲੋਂ 1963 ਵਿਚ ਚੀਨ ਨੂੰ ਸੌਂਪ ਦਿੱਤਾ ਗਿਆ ਸੀ। ਇਸ ਖੇਤਰ ਨੂੰ ਸੀਡੇਡ ਏਰੀਆ ਜਾਂ ਟਰਾਂਸ ਕਾਰਾਕੋਰਮ ਟ੍ਰੈਕ ਕਹਿੰਦੇ ਹਨ। ਪੀਓਕੇ ਦੇ ਲੋਕਾਂ ਦਾ ਮੁੱਖ ਤੌਰ 'ਤੇ ਖੇਤੀ ਕਰਦੇ ਹਨ ਅਤੇ ਮੱਕਾ, ਕਣਕ, ਵਾਨਿਕੀ ਅਤੇ ਪਸ਼ੂਧਨ ਆਮਦਨ ਦਾ ਮੁੱਖ ਸਰੋਤ ਹੈ। ਇਥੇ ਨਿਮਨ ਸ਼੍ਰੇਣੀ ਦੇ ਕੋਲਾ ਭੰਡਾਰ, ਚਾਕ, ਬਾਕਸਾਈਟ ਦੇ ਭੰਡਾਰ ਵੀ ਹਨ, ਸਥਾਨਕ ਘਰੇਲੂ ਉਦਯੋਗਾਂ ਵਿਚ ਉੱਕਰੀ ਹੋਈ ਲਕੜੀ ਦੀਆਂ ਵਸਤਾਂ ਨੂੰ ਬਣਾਉਣਾ, ਕੱਪੜੇ ਅਤੇ ਕਾਲੀਨ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਖੇਤਰ ਵਿਚ ਉਤਪਾਦਿਤ ਖੇਤੀ ਉਤਪਾਦ ਵਿਚ ਮਸ਼ਰੂਮ, ਸ਼ਹਿਦ, ਅਖਰੋਟ, ਸੇਬ, ਚੈਰੀ, ਜੜੀ-ਬੂਟੀਆਂ ਅਤੇ ਬੂਟੇ, ਰਾਲ, ਦੇਵਦਾਰ, ਕੈਲ, ਚੀਰ, ਪ੍ਰਾਥਮਿਕੀ, ਮੇਪਲ ਅਤੇ ਬਾਲਣ ਵਾਲੀਆਂ ਲੱਕੜਾਂ ਹਨ। ਇਥੇ ਸਕੂਲਾਂ ਅਤੇ ਕਾਲਜਾਂ ਦੀ ਕਮੀ ਹੈ ਫਿਰ ਵੀ ਇਥੇ 72 ਫੀਸਦੀ ਸਾਖਰਤਾ ਹੈ। ਪਖਤੂਨੀ, ਉਰਦੂ, ਕਸ਼ਮੀਰੀ ਅਤੇ ਪੰਜਾਬੀ ਵਰਗੀਆਂ ਭਾਸ਼ਾਵਾਂ ਇਥੇ ਪ੍ਰਮੁੱਖਤਾ ਨਾਲ ਬੋਲੀਆਂ ਜਾਂਦੀਆਂ ਹਨ। ਪੀਓਕੇ ਨੇੜੇ ਆਪਣਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੀ ਹੈ।

1947 ਵਿਚ ਪਾਕਿਸਤਾਨ ਦੇ ਪਖਤੂਨ ਕਬਾਇਲੀਆਂ ਨੇ ਜੰਮੂ-ਕਸ਼ਮੀਰ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਨਜਿੱਠਣ ਲਈ ਉਸ ਸਮੇਂ ਜੰਮੂ-ਕਸ਼ਮੀਰ ਦੇ ਮਹਾਰਾਜ ਹਰੀ ਸਿੰਘ ਨੇ ਭਾਰਤੀ ਸਰਕਾਰ ਤੋਂ ਫੌਜੀ ਸਹਾਇਤਾ ਮੰਗੀ ਅਤੇ ਭਾਰਤ ਸਰਕਾਰ ਵਲੋਂ ਉਸ ਸਮੇਂ ਦੇ ਗਵਰਨਰ ਜਨਰਲ ਮਾਉਂਟਬੈਟਨ ਨੇ 26 ਅਕਤੂਬਰ 1947 ਨੂੰ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਜਿਸ ਵਿਚ ਤਿੰਨ ਵਿਸ਼ਿਆਂ ਰੱਖਿਆ, ਵਿਦੇਸ਼ੀ ਮਾਮਲਿਆਂ ਅਤੇ ਸੰਚਾਰ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ। ਹੋਰ ਸਾਰੇ ਮਾਮਲਿਆਂ ਵਿਚ ਜੰਮੂ-ਕਸ਼ਮੀਰ ਆਪਣੇ ਸਾਰੇ ਫੈਸਲਿਆਂ ਲਈ ਸੁਤੰਤਰ ਸੀ। ਇਸ ਸੰਧੀ ਦੇ ਆਧਾਰ 'ਤੇ ਭਾਰਤ ਦਾ ਦਾਅਵਾ ਹੈ ਕਿ ਮਹਾਰਾਜਾ ਹਰੀ ਸਿੰਘ ਨਾਲ ਹੋਈ ਸੰਧੀ ਦੇ ਨਤੀਜੇ ਵਜੋਂ ਪੂਰੇ ਕਸ਼ਮੀਰ ਸੂਬੇ 'ਤੇ ਭਾਰਤ ਦਾ ਅਧਿਕਾਰ ਬਣਦਾ ਹੈ। ਇਸ ਆਧਾਰ 'ਤੇ ਭਾਰਤ ਦਾ ਦਾਅਵਾ ਪੂਰੇ ਕਸ਼ਮੀਰ (ਪੀਓਕੇ) 'ਤੇ ਸਹੀ ਹੈ। ਪਰ ਪਾਕਿਸਤਾਨ ਭਾਰਤ ਦੇ ਇਸ ਦਾਅਵੇ ਨੂੰ ਨਹੀਂ ਮੰਨ ਰਿਹਾ ਹੈ।

ਪਾਕਿਸਤਾਨ ਦੇ ਦਾਅਵੇ ਦਾ ਆਧਾਰ 1933 ਦਾ ਪਾਕਿਸਤਾਨ ਦਾ ਐਲਾਨ ਹੈ। ਇਸ ਮੁਤਾਬਕ ਉਸ ਸਮੇਂ ਦੇ ਜੰਮੂ-ਕਸ਼ਮੀਰ ਸੂਬੇ  ਭਾਰਤ ਦੇ ਉਨ੍ਹਾਂ ਪੰਜ ਉੱਤਰੀ ਸੂਬਿਆਂ ਵਿਚੋਂ ਇਕ ਸੀ, ਜਿਸ ਵਿਚ ਮੁਸਲਿਮ ਬਹੁਮਤ ਦੇ ਆਧਾਰ 'ਤੇ ਪਾਕਿਸਤਾਨ ਦੀ ਸਥਾਪਨਾ ਹੋਣੀ ਸੀ। ਪਰ ਭਾਰਤ, ਪਾਕਿਸਤਾਨ ਦੇ ਇਸ ਦਾਅਵੇ ਨੂੰ ਨਹੀਂ ਮੰਨਦਾ ਹੈ। ਸਾਲ 1947 ਵਿਚ ਪਾਕਿਸਤਾਨ ਨਾਲ ਹੋਈ ਲੜਾਈ ਤੋਂ ਬਾਅਦ ਕਸ਼ਮੀਰ 2 ਹਿੱਸਿਆਂ ਵਿਚ ਵੰਡਿਆ ਗਿਆ ਸੀ। ਕਸ਼ਮੀਰ ਦਾ ਜੋ ਹਿੱਸਾ ਭਾਰਤ ਤੋਂ ਵੱਖ ਹੋਇਆ ਸੀ, ਉਹ ਜੰਮੂ-ਕਸ਼ਮੀਰ ਨਾਂ ਨਾਲ ਭਾਰਤ ਦਾ ਇਕ ਸੂਬਾ ਹੋ ਗਿਆ। ਉਥੇ ਕਸ਼ਮੀਰ ਦਾ ਜੋ ਹਿੱਸਾ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦਾ ਸੀ। ਉਸ ਦਾ ਨਾਂ ਪੀਓਕੇ। ਪੀਓਕੇ ਦੇ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਮੁਤਾਬਕ ਪੂਰਾ ਕਸ਼ਮੀਰ ਹੀ ਭਾਰਤ ਦੇ ਵੱਖਰੇ ਹਿੱਸੇ ਹਨ। ਹੇਠਾਂ ਦਿੱਤੇ ਗਏ ਨਕਸ਼ੇ ਸਿਰਫ ਕਲਪਨਾ ਹੈ ਤਾਂ ਜੋ ਲੋਕ ਮੌਜੂਦਾ ਭੁਗੌਲਿਕ ਸਥਿਤੀ ਸਮਝ ਸਕਣ।

ਮਕਬੂਜ਼ਾ ਕਸ਼ਮੀਰ ਭਾਰਤੀ ਕਸ਼ਮੀਰ ਦੇ ਪੱਛਮੀ ਹਿੱਸੇ ਨਾਲ ਲੱਗਦਾ ਹੈ। ਉੱਤਰੀ ਖੇਤਰ ਗਿਲਗਿਤ ਖੇਤਰ ਮਹਾਰਾਜਾ ਵਲੋਂ ਬ੍ਰਿਟਿਸ਼ ਸਰਕਾਰ ਨੂੰ ਪੱਟੇ (ਲੀਜ਼) 'ਤੇ ਦਿੱਤਾ ਗਿਆ ਸੀ। ਬਾਲਟਿਸਤਾਨ ਲੱਦਾਖ ਸੂਬੇ ਦੇ ਪੱਛਮ ਦਾ ਖੇਤਰ ਸੀ, ਜਿਸ 'ਤੇ ਪਾਕਿਸਤਾਨ ਨੇ 1947 ਵਿਚ ਕਬਜ਼ਾ ਕਰ ਲਿਆ ਸੀ। ਇਹ ਖੇਤਰ ਵਿਵਾਦਤ ਜੰਮੂ-ਕਸ਼ਮੀਰ ਖੇਤਰ ਦਾ ਹਿੱਸਾ ਹੈ। ਅੰਕੜਿਆਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਪੀਓਕੇ ਖੇਤਰ ਬਹੁਤ ਹੀ ਗਰੀਬੀ ਦੀ ਹਾਲਤ ਵਿਚ ਹੈ ਪਾਕਿਸਤਾਨ ਇਸ ਖੇਤਰ ਦੇ ਲੋਕਾਂ ਨੂੰ ਭਾਰਤ ਦੇ ਖਿਲਾਫ ਜੰਗ ਲੜਣ ਲਈ ਉਕਸਾ ਕੇ ਇਹ ਭਰੋਸਾ ਦਿੰਦਾ ਹੈ ਕਿ ਜਿਸ ਦਿਨ ਪੀਓਕੇ ਪਾਕਿਸਤਾਨ ਦਾ ਹਿੱਸਾ ਬਣ ਜਾਵੇਗਾ ਉਸ ਦਿਨ ਇਸ ਖੇਤਰ ਦਾ ਵਿਕਾਸ ਪਾਕਿਸਤਾਨ ਦੀ ਆਰਥਿਕ ਸਹਾਇਤਾ ਨਾਲ ਸ਼ੁਰੂ ਹੋ ਜਾਵੇਗਾ। ਜਦੋਂ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ਇਸ ਖੇਤਰ ਵਿਚ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਹੈ। ਇਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਅੱਤਵਾਦੀ ਕਸਾਬ ਨੂੰ ਮਕਬੂਜ਼ਾ ਕਸ਼ਣੀਰ ਦੀ ਰਾਜਧਾਨੀ ਮੁਜ਼ਫਰਾਬਾਦ ਵਿਚ ਹੀ ਟ੍ਰੇਨਿੰਗ ਦਿੱਤੀ ਗਈ ਸੀ।


author

Sunny Mehra

Content Editor

Related News