ਪਾਕਿਸਤਾਨ ਨੇ 30 ਭਾਰਤੀ ਮਛੇਰਿਆਂ ਨੂੰ ਲਿਆ ਹਿਰਾਸਤ ''ਚ

05/06/2019 5:47:38 PM

ਇਸਲਾਮਾਬਾਦ (ਏਜੰਸੀ)- ਪੋਰਬੰਦਰ ਬੋਟ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਸੋਮਵਾਰ ਨੂੰ ਕੌਮਾਂਤਰੀ ਸਮੁੰਦਰੀ ਸਰਹੱਦੀ ਰੇਖਾ ਨੇੜੇ 6 ਕਿਸ਼ਤੀਆਂ ਦੇ ਨਾਲ 30 ਭਾਰਤੀ ਮਛੇਰਿਆਂ ਨੂੰ ਫੜ ਲਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾਈ ਨੇਵੀ ਨੇ ਪਿਛਲੇ ਮਹੀਨੇ ਨੇਦੁਨਥੇਵੂ ਦੇ ਟਾਪੂ ਨੇੜਿਓਂ 11 ਭਾਰਤੀ ਮਛੇਰਿਆਂ ਨੂੰ ਫੜਿਆ ਸੀ। ਦੱਸ ਦਈਏ ਕਿ ਪੁਲਵਾਮਾ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਬਣੀ ਤਣਾਅ ਦੀਆਂ ਸਥਿਤੀਆਂ ਵਿਚਾਲੇ ਪਾਕਿਸਤਾਨ ਨੇ ਪਿਛਲੇ ਮਹੀਨੇ 100 ਭਾਰਤੀ ਮਛੇਰਿਆਂ ਨੂੰ ਆਪਣੀਆਂ ਜੇਲਾਂ ਵਿਚੋਂ ਰਿਹਾਅ ਕੀਤਾ ਸੀ। ਇਹ ਮਛੇਰੇ ਸਮੁੰਦਰ ਵਿਚ ਮੱਛੀ ਮਾਰਦੇ ਹੋਏ ਪਾਕਿਸਤਾਨੀ ਜਲ ਸੀਮਾ ਵਿਚ ਪਹੁੰਚ ਗਏ ਸਨ, ਉਥੇ ਉਨ੍ਹਾਂ ਨੂੰ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਗ੍ਰਿਫਤਾਰ ਕਰ ਲਿਆ ਸੀ। ਪਾਕਿਸਤਾਨ ਨੇ ਚਾਰ ਪੜਾਅ ਵਿਚ ਭਾਰਤ ਦੇ 360 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।


Sunny Mehra

Content Editor

Related News