ਸਾਬਕਾ ਬਲੋਚ ਮੁੱਖ ਮੰਤਰੀ ਨੂੰ ਤੀਜੀ PDM ਰੈਲੀ ''ਚ ਸੱਦਾ ਨਹੀਂ, PML-N ਪਾਰਟੀ ''ਚ ਅਸ਼ਾਂਤੀ

Monday, Nov 02, 2020 - 12:21 PM (IST)

ਸਾਬਕਾ ਬਲੋਚ ਮੁੱਖ ਮੰਤਰੀ ਨੂੰ ਤੀਜੀ PDM ਰੈਲੀ ''ਚ ਸੱਦਾ ਨਹੀਂ, PML-N ਪਾਰਟੀ ''ਚ ਅਸ਼ਾਂਤੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਦੇ ਬਲੋਚਿਸਤਾਨ ਦੇ ਚੈਪਟਰ ਦੇ ਸਾਬਕਾ ਮੁੱਖ ਮੰਤਰੀ ਸਨਾਉੱਲਾ ਜ਼ੇਹਰੀ ਨੂੰ 25 ਅਕਤੂਬਰ ਨੂੰ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐਮ.) ਦੇ ਤੀਜੇ ਪਾਵਰ ਸ਼ੋਅ ਲਈ ਸੱਦਾ ਨਹੀਂ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ, ਪੀ.ਐਮ.ਐਲ-ਐਨ ਨੇ ਕਵੇਟਾ ਰੈਲੀ ਵਿਚ ਜ਼ੇਹਰੀ ਨੂੰ ਸੱਦਾ ਨਾ ਦੇਣ ਦਾ ਫ਼ੈਸਲਾ ਲਿਆ, ਜੋ ਸੂਬੇ ਦੇ ਨੇਤਾਵਾਂ ਨਾਲ ਚੰਗਾ ਨਹੀਂ ਚੱਲਿਆ।ਇਸ ਮਗਰੋਂ ਪਾਰਟੀ ਦੇ ਕੁਝ ਨੇਤਾਵਾਂ ਵਿਚ ਨਾਰਾਜ਼ਗੀ ਹੈ।

ਸੂਤਰਾਂ ਨੇ ਅੱਗੇ ਦੋਸ਼ ਲਾਇਆ ਕਿ ਪੀ.ਐਮ.ਐਲ-ਐਨ ਦੇ ਬਲੋਚਿਸਤਾਨ ਚੈਪਟਰ ਦੇ ਪ੍ਰਧਾਨ ਸੇਵਾਮੁਕਤ ਲੈਫਟੀਨੈਂਟ ਜਨਰਲ ਅਬਦੁੱਲ ਕਾਦਿਰ ਬਲੋਚ ਨੇ ਵੀ ਪੀ.ਐਮ.ਐਲ-ਐਨ ਸੁਪਰੀਮੋ ਨਵਾਜ਼ ਸ਼ਰੀਫ ਦੁਆਰਾ ਅਪਣਾਏ ਗਏ ਸਖਤ ਰੁਖ਼ ਬਾਰੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੀ.ਐਮ.ਐਲ-ਐਨ ਦੇ ਸੂਬਾਈ ਆਗੂ ਜਲਦੀ ਹੀ ਆਪਣੀ ਭਵਿੱਖ ਦੀ ਕਾਰਵਾਈ ਦਾ ਐਲਾਨ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨਵੇਂ ਡਿਪਟੀ ਲੀਡਰ ਦੀ ਭੂਮਿਕਾ ਨਿਭਾਉਣ ਵਾਲੇ ਪਹਿਲੇ ਸਮਲਿੰਗੀ ਪੁਰਸ਼ ਬਣੇ ਰੌਬਰਟਸਨ

ਇਸ ਦੌਰਾਨ ਪੀ.ਐਮ.ਐਲ-ਐਨ ਦੇ ਨੇਤਾ ਅਹਿਸਾਨ ਇਕਬਾਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ-ਐਮ (ਬੀ.ਐਨ.ਪੀ-ਐਮ) ਦੇ ਆਗੂ ਅਖਤਰ ਮੈਂਗਲ ਦਰਮਿਆਨ ਫੁੱਟ ਪੈਣ ਕਾਰਨ ਜ਼ੇਹਰੀ ਨੂੰ ਨਾ ਬੁਲਾਉਣ ਦਾ ਫ਼ੈਸਲਾ ਕੀਤਾ ਸੀ। ਪਾਕਿਸਤਾਨ ਵਿਰੋਧੀ 11 ਪਾਰਟੀਆਂ ਦੇ ਗਠਜੋੜ- ਪੀ.ਡੀ.ਐਮ. ਦੀ ਤੀਜੀ ਸਰਕਾਰ ਵਿਰੋਧੀ ਰੈਲੀ ਐਤਵਾਰ ਨੂੰ ਬਲੋਚਿਸਤਾਨ ਦੇ ਕਵੇਟਾ ਵਿਚ ਹੋਈ।ਇਸ ਤੋਂ ਪਹਿਲਾਂ ਪੀ.ਡੀ.ਐਮ. ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਦੇਸ਼ ਵਿਆਪੀ ਅੰਦੋਲਨ ਦੇ ਹਿੱਸੇ ਵਜੋਂ ਗੁਜਰਾਂਵਾਲਾ ਅਤੇ ਕਰਾਚੀ ਵਿਚ ਦੋ ਵੱਡੀਆਂ ਰੈਲੀਆਂ ਕੀਤੀਆਂ ਸਨ।


author

Vandana

Content Editor

Related News