ਪਾਕਿ ਨੇ ਕਸ਼ਮੀਰ ਮੁੱਦੇ ''ਤੇ UNSC ਦੀ ਆਪਾਤ ਬੈਠਕ ਦੀ ਕੀਤੀ ਮੰਗ

08/14/2019 3:06:05 AM

ਇਸਲਾਮਾਬਾਦ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਆਖਿਆ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਲਈ ਭਾਰਤ ਦੇ ਕਦਮ 'ਤੇ ਚਰਚਾ ਕਰਨ ਲਈ ਪਾਕਿਸਤਾਨ ਨੇ ਰਸਮੀ ਤੌਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਆਯੋਜਿਤ ਕਰਨ ਦੀ ਮੰਗ ਕੀਤੀ ਹੈ।

ਇਕ ਵੀਡੀਓ ਸੰਦੇਸ਼ 'ਚ ਕੁਰੈਸ਼ੀ ਨੇ ਆਖਿਆ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਪ੍ਰਮੁੱਖ ਨੂੰ ਇਕ ਬੈਠਕ ਆਯੋਜਿਤ ਕਰਨ ਦੇ ਸਬੰਧ 'ਚ ਯੂ. ਐੱਨ. ਐੱਸ. ਸੀ. 'ਚ ਪਾਕਿਸਤਾਨ ਦੀ ਸਥਾਈ ਨੁਮਾਇੰਦੀ ਮਾਲੇਹਾ ਲੋਧੀ ਦੇ ਜ਼ਰੀਏ ਇਕ ਰਸਮੀ ਚਿੱਠੀ ਲਿੱਖੀ ਹੈ। ਕੁਰੈਸ਼ੀ ਨੇ ਕਿਹਾ ਕਿ ਇਹ ਚਿੱਠੀ ਯੂ. ਐੱਨ. ਐੱਸ. ਸੀ. ਦੇ ਸਾਰੇ ਮੈਂਬਰਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਪਾਕਿਸਤਾਨ ਕਸ਼ਮੀਰ 'ਚ ਭਾਰਤ ਕਦਮ ਨੂੰ ਖੇਤਰੀ ਸ਼ਾਂਤੀ ਲਈ ਖਤਰਾ ਸਮਝਦਾ ਹੈ।


Khushdeep Jassi

Content Editor

Related News