ਕੋਵਿਡ-19 : ਪਾਕਿ 'ਚ 300 ਤੋਂ ਵਧੇਰੇ ਮੌਤਾਂ, ਇਨਫੈਕਟਿਡਾਂ ਦੀ ਗਿਣਤੀ 14,000 ਦੇ ਪਾਰ
Tuesday, Apr 28, 2020 - 03:22 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 14 ਹਜ਼ਾਰ ਦੇ ਪਾਰ ਪਹੁੰਚ ਗਈ ਹੈ ਅਤੇ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਸਰਕਾਰ ਦੇਸ਼ ਵਿਚ ਕੋਵਿਡ-19 ਦੀ ਸਥਿਤੀ 'ਤੇ ਬਰੀਕੀ ਨਾਲ ਨਿਗਰਾਨੀ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਕਾਰਨ ਜਨਵਰੀ ਤੋਂ ਬੰਦ ਪਏ ਸਕੂਲ ਖੁੱਲ੍ਹੇ, ਸਮਾਜਿਕ ਦੂਰੀ ਦਾ ਨਿਯਮ ਲਾਗੂ
ਵਰਲਡ ਓ ਮੀਟਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਹੁਣ ਤੱਕ 301 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14,079 ਲੋਕ ਇਨਫੈਕਟਿਡ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ 3,233 ਲੋਕ ਇਸ ਜਾਨਲੇਵਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਪੰਜਾਬ ਵਿਚ 5640, ਸਿੰਧ ਵਿਚ 4956, ਖੈਬਰ ਪਖਤੂਨਖਵਾ ਵਿਚ 1984, ਬਲੋਚਿਸਤਾਨ ਵਿਚ 853, ਗਿਲਗਿਲ-ਬਾਲਟੀਸਤਾਨ ਵਿਚ 320, ਇਸਲਾਮਾਬਾਦ ਵਿਚ 261 ਅਤੇ ਮਕਬੂਜ਼ਾ ਕਸ਼ਮੀਰ ਵਿਚ 65 ਮਾਮਲੇ ਹਨ। ਹੁਣ ਤੱਕ 157,223 ਲੋਕਾਂ ਦੀ ਜਾਂਚ ਹੋਈ ਹੈ ਜਿਹਨਾਂ ਵਿਚੋਂ 6417 ਬੀਤੇ 24 ਘੰਟੇ ਵਿਚ ਕੀਤੇ ਗਏ ਹਨ। ਡਾਨ ਅਖਬਾਰ ਨੇ ਖਬਰ ਦਿੱਤੀ ਹੈਕਿ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੀ ਤੀਬਰਤਾ ਬਾਕੀ ਦੇਸ਼ਾਂ ਦੇ ਮੁਕਾਬਲੇ ਗੰਭੀਰ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੰਗ 'ਚ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਨਾਲ ਹੈ ਭਾਰਤ : ਤਰਨਜੀਤ ਸਿੰਘ