ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਖਾਨ ਦੇ ਨਿਕਾਹ ਨਾਲ ਜੁੜੀ ਪਟੀਸ਼ਨ ''ਤੇ ਫੈਸਲਾ ਰੱਖਿਆ ਸੁਰੱਖਿਅਤ

02/01/2024 1:13:43 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੁਸ਼ਰਾ ਬੀਬੀ ਨਾਲ ਤੀਜੇ ਨਿਕਾਹ ਨੂੰ 'ਗੈਰ-ਇਸਲਾਮਿਕ' ਹੋਏ ਇਸ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਨੂੰ ਖਾਰਜ ਕਰਨ ਦੀ ਬੇਨਤੀ ਕਰਨ ਵਾਲੀ ਪਟੀਸ਼ਨ ਬੁੱਧਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਮੁਤਾਬਕ ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਪਿਛਲੇ ਸਾਲ ਨਵੰਬਰ ਵਿੱਚ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਵਾਰ ਮਾਨੇਕਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ।

ਇਹ ਵੀ ਪੜ੍ਹੋ: ਟਰੱਕ 'ਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੰਡੋ-ਕੈਨੇਡੀਅਨ ਡਰਾਈਵਰ ਗ੍ਰਿਫ਼ਤਾਰ

ਆਪਣੀ ਪਟੀਸ਼ਨ ਵਿੱਚ ਮਾਨੇਕਾ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਖਾਨ (71) ਦੇ ਬੁਸ਼ਰਾ ਬੀਬੀ ਨਾਲ ਨਿਕਾਹ ਬਾਰੇ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਸਨੇ ਦਾਅਵਾ ਕੀਤਾ ਕਿ ਬੁਸ਼ਰਾ ਬੀਬੀ ਨੇ 'ਇੱਦਤ ਕੀ ਮੁੱਦਤ' ਦੌਰਾਨ ਵਿਆਹ ਕੀਤਾ ਸੀ। (ਇਸਲਾਮ ਦੇ ਤਹਿਤ, ਕੋਈ ਔਰਤ ਤਲਾਕ ਜਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ 3 ਮਹੀਨਿਆਂ ਤੱਕ ਦੁਬਾਰਾ ਨਿਕਾਹ ਨਹੀਂ ਕਰ ਸਕਦੀ ਅਤੇ ਇਸ ਮਿਆਦ ਨੂੰ 'ਇੱਦਤ ਦੀ ਮੁੱਦਤ' ਕਿਹਾ ਜਾਂਦਾ ਹੈ)। ਖਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਕਿਹਾ ਕਿ ਪਟੀਸ਼ਨ ਦਾ ਮਕਸਦ ਸਿਰਫ ਮੁਦਈ (ਖਾਨ ਅਤੇ ਬੁਸ਼ਰਾ) ਨੂੰ ਜ਼ਲੀਲ ਕਰਨਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਇਮਰਾਨ ਦੀ ਪਾਰਟੀ ਦੇ ਨੇਤਾ ਦਾ ਦਿਨ-ਦਿਹਾੜੇ ਕਤਲ, ਚੋਣ ਪ੍ਰਚਾਰ ਦੌਰਾਨ ਮਾਰੀ ਗੋਲੀ

ਉਨ੍ਹਾਂ ਰੇਖਾਂਕਿਤ ਕੀਤਾ ਕਿ ਖਾਨ ਦੇ ਨਿਕਾਹ ਦੇ ਖਿਲਾਫ ਸ਼ਿਕਾਇਤ ਨਵੰਬਰ 2023 ਵਿੱਚ ਵਿਕਾਹ ਦੇ 5 ਸਾਲ ਅਤੇ 11 ਮਹੀਨੇ ਬਾਅਦ ਦਰਜ ਕਰਾਈ ਗਈ। ਖ਼ਬਰ ਮੁਤਾਬਕ ਮਾਨੇਕਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਵਾਹਾਂ ਨੇ ਹੇਠਲੀ ਅਦਾਲਤ 'ਚ ਗਵਾਹੀ ਦਿੱਤੀ ਸੀ ਕਿ ਬੁਸ਼ਰਾ ਬੀਬੀ ਜਦੋਂ ਖਾਨ ਨਾਲ ਨਿਕਾਹ ਕਰਵਾ ਰਹੀ ਸੀ, ਜਦੋਂ ਉਹ ਵਿਆਹੁਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ 'ਤੇ ਦੋਸ਼ ਤੈਅ ਕੀਤੇ। ਬੁਸ਼ਰਾ ਬੀਬੀ (49) ਪੰਜਾਬ ਦੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦਾ ਪਹਿਲਾ ਨਿਕਾਹ ਮਾਨੇਕਾ ਨਾਲ ਹੋਇਆ ਸੀ ਜੋ ਕਰੀਬ 30 ਸਾਲ ਤੱਕ ਚੱਲਿਆ। ਮਾਨੇਕਾ ਵੀ ਪੰਜਾਬ ਦੇ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਤ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News