ਪਾਕਿ ਨੇ ਕੋਵਿਡ-19 ਟੀਕੇ ਦੀ ਖਰੀਦ ਲਈ 10 ਕਰੋੜ ਡਾਲਰ ਦਾ ਫੰਡ ਕੀਤਾ ਜਾਰੀ

11/18/2020 3:39:24 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਉਪਲਬਧ ਹੋਣ 'ਤੇ ਕੋਰੋਨਾਵਾਇਰਸ ਟੀਕੇ ਦੀ ਖਰੀਦ ਦੇ ਲਈ 10 ਕਰੋੜ ਡਾਲਰ ਦਾ ਫੰਡ ਨਿਰਧਾਰਤ ਕੀਤਾ ਹੈ ਕਿਉਂਕਿ ਦੇਸ਼ ਵਿਚ ਕੋਰੋਨਾਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਬੁੱਧਵਾਰ ਨੂੰ 363380 'ਤੇ ਪਹੁੰਚ ਗਈ। ਮੀਡੀਆ ਖ਼ਬਰਾਂ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਡਾਨ ਅਖ਼ਬਾਰ ਵਿਚ ਛਪੀ ਖ਼ਬਰ ਦੇ ਮੁਤਾਬਕ, ਇਸ ਫ਼ੈਸਲੇ ਦੇ ਨਾਲ ਟੀਕੇ ਦੀ ਖਰੀਦ ਦੇ ਲਈ ਇਸ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਸੀਨੀਅਰ ਨਾਗਰਿਕਾਂ, ਸਿਹਤ ਕਰਮੀਆਂ ਅਤੇ ਬੀਮਾਰ ਲੋਕਾਂ ਦੇ ਇਲਾਜ ਵਿਚ ਤਰਜੀਹ ਦਿੱਤੀ ਜਾਵੇਗੀ।

ਨੈਸ਼ਨਲ ਵੈਕਸੀਨ ਕਮੇਟੀ ਦੇ ਚੇਅਰਮੈਨ ਡਾਕਟਰ ਅਸਦ ਹਫੀਜ਼ ਨੇ ਦੱਸਿਆ ਕਿ ਟੀਕਾ ਮਿਲਣ ਵਿਚ ਹਾਲੇ ਕੁਝ ਹੋਰ ਮਹੀਨੇ ਲੱਗਣਗੇ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਕੇ ਦੀ ਕੀਮਤ ਦਾ ਮੁਲਾਂਕਣ ਕਰਨਾ ਫਿਲਹਾਲ ਸੰਭਵ ਨਹੀਂ ਹੈ। ਕਿਉਂਕਿ ਐੱਮ. ਆਰ.ਐੱਨ.ਏ. (Messenger RNA) ਟੀਕਾ ਹਾਲੇ ਦੁਨੀਆ ਵਿਚ ਉਪਲਬਧ ਨਹੀਂ ਹੈ। ਉਹਨਾਂ ਨੇ ਕਿਹਾ,''ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੰਪਨੀਆਂ ਟੀਕੇ ਦਾ ਨਿਰਮਾਣ ਕਰ ਰਹੀਆਂ ਹਨ। ਘੱਟ ਕੀਮਤ ਵਿਚ ਉਪਲਬਧ ਕਰਾਉਣ ਦੀ ਕੰਪਨੀਆਂ ਦੀ ਘੋਸ਼ਣਾ ਦੇ ਬਾਵਜੂਦ ਸਾਨੂੰ ਇਸ ਗੱਲ ਦੀ ਆਸ ਨਹੀਂ ਕਰਨੀ ਚਾਹੀਦੀ ਕਿ ਇਹ ਟੀਕਾ ਲੱਗਭਗ ਮੁਫਚ ਵਿਚ ਉਪਲਬਧ ਹੋਵੇਗਾ।'' 

ਪਾਕਿਸਤਾਨ ਕੋਵਿਡ-19 ਟੀਕੇ ਦੀ ਖਰੀਦ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ ਕਿਉਂਕਿ ਦੇਸ਼ ਕੋਰੋਨਾਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਵਿਡ-19 ਦੇ 2208 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ, ਉਪਰੋਕਤ ਮਿਆਦ ਵਿਚ ਪਾਕਿਸਤਾਨ ਵਿਚ 37 ਲੋਕਾਂ ਦੀ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਮੌਤ ਹੋਈ ਹੈ। ਮੰਤਰਾਲੇ ਦੇ ਮੁਤਾਬਕ, 325,788 ਲੋਕ ਹੁਣ ਤੱਕ ਇਨਫੈਕਸਨ ਮੁਕਤ ਹੋ ਚੁੱਕੇ ਹਨ ਜਦਕਿ 1,551 ਦੀ ਹਾਲਤ ਨਾਜ਼ੁਕ ਹੈ। ਦੇਸ਼ ਵਿਚ ਫਿਲਹਾਲ 30362 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਹ ਅੰਕੜਾ ਸਤੰਬਰ ਵਿਚ 6 ਹਜ਼ਾਰ ਤੋਂ ਘੱਟ ਸੀ।


Vandana

Content Editor

Related News