ਪਾਕਿਸਤਾਨ ’ਚ ਬੱਚੇ ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

07/01/2022 7:53:18 PM

ਗੁਰਦਾਸਪੁਰ/ਕਵੇਟਾ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਕਵੇਟਾ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਇਕ ਨਾਬਾਲਗ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ। ਸੂਤਰਾਂ ਅਨੁਸਾਰ ਦਾਊਦ ਸ਼ਹਿਜ਼ਾਦ, ਮੋਹਦੀ ਅਤੇ ਇਫਤਿਆਰ ਨਾਂ ਦੇ ਤਿੰਨ ਦੋਸ਼ੀਆਂ ਨੂੰ 10 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਗਈ। ਅਦਾਲਤ ਦੇ ਜੱਜ ਅਬਦੁਲ ਮਜੀਦ ਨਾਸਰ ਵੱਲੋਂ ਸੁਣਾਏ ਫ਼ੈਸਲੇ ਦੇ ਅਨੁਸਾਰ ਦੋਸ਼ੀਆਂ ਨੇ ਕਵੇਟਾ ਦੇ ਹਜ਼ਾਰਾ ਟਾਊਨ ਤੋਂ 10 ਸਾਲਾ ਬੱਚੇ ਅਲੀ ਹਜ਼ਾਰਾ ਨੂੰ ਅਗਵਾ ਕੀਤਾ ਸੀ ਅਤੇ ਇਹ ਘਟਨਾ 10 ਫਰਵਰੀ 2021 ਦੀ ਹੈ।

ਦੋਸ਼ੀਆਂ ਨੇ ਬੱਚੇ ਦੇ ਪਰਿਵਾਰ ਤੋਂ ਬੱਚੇ ਦੇ ਬਦਲੇ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਅਲੀ ਹਜ਼ਾਰਾ ਦੇ ਪਰਿਵਾਰ ਵਾਲਿਆਂ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਸ਼ਿਨ ਜ਼ਿਲ੍ਹੇ ਦੇ ਸਰਾਨਨ ਤੋਂ ਅਲੀ ਹਜ਼ਾਰਾ ਦੀ ਲਾਸ਼ ਮਿਲੀ। ਬਹੂਰੀ ਪੁਲਸ ਨੇ ਉਦੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਤਿੰਨਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਸਜ਼ਾ ਦੇ ਫੈਸਲੇ ਤੋਂ ਬਾਅਦ ਪੁਲਸ ਦੋਸ਼ੀਆਂ ਨੂੰ ਕਵੇਟਾ ਜ਼ਿਲ੍ਹਾ ਜੇਲ੍ਹ ਵਿਚ ਲੈ ਗਈ।


Manoj

Content Editor

Related News