ਈਰਾਨ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਨਾਲ ਸ਼ੁਰੂ ਹੋਇਆ ਪਾਕਿ ਦਾ ਵਿਵਾਦ, ਬਾਰਡਰ 'ਤੇ ਰੋਕੇ 5,000 ਅਫ਼ਗਾਨੀ ਟਰੱਕ

Friday, Jan 19, 2024 - 10:35 PM (IST)

ਈਰਾਨ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਨਾਲ ਸ਼ੁਰੂ ਹੋਇਆ ਪਾਕਿ ਦਾ ਵਿਵਾਦ, ਬਾਰਡਰ 'ਤੇ ਰੋਕੇ 5,000 ਅਫ਼ਗਾਨੀ ਟਰੱਕ

ਇੰਟਰਨੈਸ਼ਨਲ ਡੈਸਕ- ਈਰਾਨ ਨਾਲ ਚੱਲ ਰਹੇ ਵਿਵਾਦ ਤੋਂ ਬਾਅਦ ਹੁਣ ਪਾਕਿਸਤਾਨ ਦੇ ਅਫ਼ਗਾਨਿਸਤਾਨ ਨਾਲ ਵੀ ਰਿਸ਼ਤਿਆਂ 'ਚ ਤਣਾਅ ਆਉਣਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਤੋਂ ਆ ਰਹੇ ਕਰੀਬ 5000 ਟਰੱਕਾਂ ਨੂੰ ਸਰਹੱਦ ਨੇੜੇ ਰੋਕ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਹੱਦ 'ਤੇ ਡਰਾਈਵਰਾਂ ਦੇ ਪਾਸਪੋਰਟ ਅਤੇ ਵੀਜ਼ੇ ਚੈੱਕ ਕੀਤੇ ਜਾ ਰਹੇ ਹਨ, ਜਿਸ ਕਾਰਨ ਅਫ਼ਗਾਨਿਸਤਾਨੀ ਸੰਗਠਨ ਤਾਲੀਬਾਨ 'ਚ ਨਾਰਾਜ਼ਗੀ ਦੇਖੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਬਸਪਾ-ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ 'ਚ ਜਾਰੀ ਰਹੇਗਾ ਗਠਜੋੜ

ਇਸ ਮੁੱਦੇ ਨੂੰ ਲੈ ਕੇ ਜੇਕਰ ਅਫ਼ਗਾਨਿਤਸਾਨ ਨੇ ਵੀ ਪਾਕਿਸਤਾਨ ਲਈ ਸਰਹੱਦੀ ਰਸਤੇ ਬੰਦ ਕਰ ਦਿੱਤੇ, ਤਾਂ ਪਾਕਿਸਤਾਨ ਨੂੰ ਇਕ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ, ਕਿਉਂਕਿ ਪਾਕਿਸਤਾਨ ਦਾ ਕਾਫੀ ਆਯਾਤ ਨਿਰਯਾਤ ਇਸੇ ਰਸਤਿਓਂ ਹੁੰਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਤੋਰਖ਼ਮ ਸਰਹੱਦ 'ਤੇ ਟਰੱਕਾਂ ਦਾ ਇਹ ਜਾਮ ਅਗਲੇ ਕਈ ਦਿਨਾਂ ਤੱਕ ਦਿਖ ਸਕਦਾ ਹੈ, ਜੋ ਕਿ ਪਾਕਿਸਤਾਨ ਲਈ ਨਵੀਂ ਮੁਸੀਬਤ ਬਣ ਸਕਦਾ ਹੈ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਨੇ ਵੀ ਪਾਕਿਸਤਾਨੀ ਟਰੱਕਾਂ ਨੂੰ ਰੋਕਿਆ ਸੀ, ਜਿਸ ਕਾਰਨ ਪਾਕਿਸਤਾਨ ਨੂੰ ਕਾਫ਼ੀ ਆਰਥਿਕ ਨੁਕਸਾਨ ਹੋਇਆ ਸੀ ਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਰਿਸ਼ਤਿਆਂ 'ਚ ਤਰੇੜ ਆ ਗਈ ਸੀ। ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਮਸਲੇ ਕਾਰਨ ਸਭ ਤੋਂ ਵੱਧ ਨੁਕਸਾਨ ਸਬਜ਼ੀ ਅਤੇ ਫਲ ਉਤਪਾਦਕਾਂ ਨੂੰ ਹੋਵੇਗਾ ਕਿਉਂਕਿ ਇਹ ਇਕ ਸਮੇਂ ਤੋਂ ਬਾਅਦ ਖ਼ਰਾਬ ਹੋ ਜਾਂਦੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News