ਪਾਕਿ ਅੱਤਵਾਦ ਦੇ ਖ਼ਤਰੇ ਨੂੰ ਖਤਮ ਕਰਨ ਲਈ ਵਚਨਬੱਧ : ਵਿਦੇਸ਼ ਦਫ਼ਤਰ
Saturday, May 21, 2022 - 01:27 AM (IST)
ਇਸਲਾਮਾਬਾਦ-ਪਾਕਿਸਤਾਨ ਨੇ ਅੱਤਵਾਦ ਦੇ ਖ਼ਤਰੇ ਨੂੰ ਖਤਮ ਕਰਨ ਅਤੇ ਦੇਸ਼ 'ਚ ਸ਼ਾਂਤੀ ਦਾ ਮਾਹੌਲ ਬਣਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਚਨਬੱਧਤਾ ਜ਼ਾਹਰ ਕੀਤੀ। ਵਿਦੇਸ਼ ਦਫ਼ਤਰ ਵੱਲੋਂ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿਦੇਸ਼ ਦਫ਼ਤਰ ਦੇ ਬੁਲਾਰੇ ਆਸਿਫ਼ ਇਖਤਿਖਾਰ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਤਵਾਦ ਪੂਰੇ ਖੇਤਰ ਲਈ ਇਕ ਸਾਂਝਾ ਖਤਰਾ ਹੈ।
ਇਹ ਵੀ ਪੜ੍ਹੋ :- 2019 'ਚ 'ਸਰਦੀ ਜ਼ੁਕਾਮ' ਦੇ ਵਾਇਰਸ ਨੇ ਲਈ 1 ਲੱਖ ਬੱਚਿਆਂ ਦੀ ਜਾਨ : ਲੈਂਸੇਟ ਦਾ ਅਧਿਐਨ
ਉਨ੍ਹਾਂ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਅੱਤਵਾਦ ਨਾਲ ਲੜਨ ਦਾ ਸਾਡਾ ਸੰਕਲਪ ਅਟਲ ਹੈ। ਅਸੀਂ ਅੱਤਵਾਦ ਨੂੰ ਹਰਾਉਣ, ਖੇਤਰ ਅਤੇ ਆਪਣੇ ਦੇਸ਼ 'ਚ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਯਕੀਨੀ ਕਰਨ ਲਈ ਸਾਰੇ ਤਰੀਕੇ ਅਪਣਾਵਾਂਗੇ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਸਾਰੇ ਮੁੱਖ ਤਾਕਤਵਾਰ ਦੇਸ਼ਾਂ ਨਾਲ ਸਬੰਧ ਬਣਾਏ ਰੱਖਣ ਦੀ ਹੈ।
ਇਹ ਵੀ ਪੜ੍ਹੋ :-ਸੇਵਾਮੁਕਤ ਮਹਿਲਾ ਇੰਸਪੈਕਟਰ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ, ਇਲਾਕੇ 'ਚ ਫੈਲੀ ਦਹਿਸ਼ਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ