ਪਾਕਿਸਤਾਨ : ਦੂਜਾ ਵਿਆਹ ਕਰਵਾਉਣ ’ਤੇ ਈਸਾਈ ਭਾਈਚਾਰੇ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

Friday, May 28, 2021 - 07:55 PM (IST)

ਪਾਕਿਸਤਾਨ : ਦੂਜਾ ਵਿਆਹ ਕਰਵਾਉਣ ’ਤੇ ਈਸਾਈ ਭਾਈਚਾਰੇ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਗੁਰਦਾਸਪੁਰ/ਲਾਹੌਰ (ਜ. ਬ.)-ਲਾਹੌਰ ’ਚ ਇਕ ਈਸਾਈ ਵਿਅਕਤੀ ਨੂੰ ਮੁਸਲਿਮ ਔਰਤ, ਜੋ 4 ਬੱਚਿਆਂ ਦੀ ਮਾਂ ਸੀ, ਨਾਲ ਦੂਜਾ ਵਿਆਹ ਕਰਵਾਉਣ ’ਤੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਲਾਹੌਰ ਦੇ ਗ੍ਰੀਨ ਟਾਊਨ ਨਿਵਾਸੀ ਨਦੀਮ ਮਸੀਹ (50) ਦਾ ਅੱਜ ਦੁਪਹਿਰ ਗੋਲੀ ਮਾਰ ਕੇ ਉਸ ਸਮੇਂ ਕਤਲ ਕਰ ਦਿੱਤਾ ਗਈ, ਜਦੋਂ ਉਹ ਚਰਚ ਤੋਂ ਪ੍ਰਾਰਥਨਾ ਕਰ ਕੇ ਵਾਪਸ ਆ ਰਿਹਾ ਸੀ। ਮ੍ਰਿਤਕ ਦੇ ਭਰਾ ਸ਼ਾਹਿਦ ਆਰਿਫ ਅਨੁਸਾਰ ਉਸ ਦੇ ਭਰਾ ਦੀ ਪਹਿਲੀ ਪਤਨੀ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਇਕ ਔਰਤ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਔਰਤ ਨਾਲ ਉਸ ਨੇ ਦੂਜਾ ਵਿਆਹ ਕਰਵਾਇਆ ਸੀ, ਉਹ ਅਸਲ ’ਚ ਈਸਾਈ ਸੀ ਪਰ ਉਸ ਨੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾਉਣ ਲਈ ਇਸਲਾਮ ਕਬੂਲ ਕੀਤਾ ਸੀ ਪਰ ਉਸ ਦੇ ਪਤੀ ਦੀ ਮੌਤ ਹੋਣ ’ਤੇ ਉਸ ਨੇ ਨਦੀਮ ਨਾਲ ਵਿਆਹ ਕਰ ਲਿਆ। ਔਰਤ ਦੇ ਵੱਡੇ ਲੜਕੇ ਹਨੂਕ ਨੂੰ ਨਦੀਮ ਦਾ ਦੂਜਾ ਵਿਆਹ ਆਪਣੀ ਮਾਂ ਨਾਲ ਕਰਵਾਉਣਾ ਸਵੀਕਾਰ ਨਹੀਂ ਸੀ, ਜਿਸ ਕਾਰਨ ਉਸ ਦਾ ਨਦੀਮ ਨਾਲ ਵਿਵਾਦ ਬਣਿਆ ਹੋਇਆ ਸੀ ਅਤੇ ਅੱਜ ਹਨੂਕ ਨੇ ਨਦੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।


author

Manoj

Content Editor

Related News