ਹੜ੍ਹ ਦੀ ਤਬਾਹੀ ਅਤੇ ਇਮਰਾਨ ਦੇ ਚੁੰਗਲ ’ਚ ਫਸਿਆ ਪਾਕਿਸਤਾਨ
Sunday, Sep 18, 2022 - 09:01 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਹੈ। ਪਾਕਿਸਤਾਨ ਜਲਵਾਯੂ ਤਬਦੀਲੀ ਅਤੇ ਹੜ੍ਹ ਦੀ ਮਾਰ ਝੱਲ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ’ਚ ਸਿਆਸੀ ਬਿਆਨਬਾਜ਼ੀ ਅਤੇ ਗੁਆਂਢੀ ਮੁਲਕਾਂ ਨਾਲ ਸਬੰਧ ਵੀ ਚੰਗੇ ਨਹੀਂ ਹਨ। ਇਸ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ ਦੀ ਸੱਤਾ ਤੋਂ ਬੇਦਖਲ ਹੋਏ ਇਮਰਾਨ ਖਾਨ ਲਗਾਤਾਰ ਸ਼ਾਹਬਾਜ਼ ਸਰਕਾਰ ’ਤੇ ਨਿਸ਼ਾਨਾ ਸਾਧ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਮਰਾਨ ਖਾਨ ਨੂੰ ਵਿਰੋਧੀ ਧਿਰ ਅਤੇ ਫੌਜ ਦੇ ਸਮਰਥਨ ਨਾਲ ਸੱਤਾ ਤੋਂ ਬਾਹਰ ਕੀਤਾ ਗਿਆ ਸੀ।
ਇਮਰਾਨ ਖਾਨ ਅੱਜ ਇਕ ਅਜਿਹੇ ਨੇਤਾ ਹਨ, ਜੋ ਆਪਣੇ ਘਰ ਤੱਕ ਪਹੁੰਚਣ ਵਾਲੀ ਅੱਗ ਬਾਰੇ ਸੋਚੇ ਬਿਨਾਂ ਹੀ ਆਂਢ-ਗੁਆਂਢ ’ਚ ਲੱਗੀ ਅੱਗ ਨੂੰ ਦੇਖ ਰਹੇ ਹਨ। ਮੁੜ ਸੱਤਾ ’ਚ ਵਾਪਸੀ ਦੇ ਚਾਹਵਾਨ ਇਮਰਾਨ ਦੇ ਸਿਆਸੀ ਕਰੀਅਰ ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਓਨੀਆਂ ਹੀ ਹਨ। ਇਮਰਾਨ ਖਾਨ ਲਗਾਤਾਰ ਆਮ ਚੋਣਾਂ ਦੀ ਮੰਗ ਕਰ ਰਹੇ ਹਨ, ਇਸ ਨਾਲ ਇਮਰਾਨ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਨੂੰ ਸੱਤਾ ’ਚ ਵਾਪਸ ਲਿਆ ਸਕਦਾ ਹੈ। ਵਧਦੀ ਮਹਿੰਗਾਈ ਅਤੇ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਗੁੱਸਾ ਹੈ ਅਤੇ ਇਮਰਾਨ ਖ਼ਾਨ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਸਤਾ ਰਿਹਾ ਇਸ ਗੱਲ ਦਾ ਡਰ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਲੋਕਪ੍ਰਿਅਤਾ ਇਸ ਸਮੇਂ ਸਿਖਰ ’ਤੇ ਹੈ। ਸੱਤਾ ਪਰਿਵਰਤਨ ਦੇ ਨਾਲ ਹੀ ਸ਼ਾਹਬਾਜ਼ ਨੂੰ ਆਰਥਿਕ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਰੋਕਣ ਲਈ ਉਨ੍ਹਾਂ ਨੇ ਸਖ਼ਤ ਕਦਮ ਚੁੱਕੇ ਹਨ। ਇਮਰਾਨ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਚੋਣਾਂ ਦੇਰੀ ਨਾਲ ਹੁੰਦੀਆਂ ਹਨ ਤਾਂ ਇਸ ਦਾ ਫਾਇਦਾ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਮਿਲ ਜਾਵੇ ਕਿਉਂਕਿ ਸ਼ਾਹਬਾਜ਼ ਵੱਲੋਂ ਚੁੱਕੇ ਗਏ ਕਦਮਾਂ ਨਾਲ ਪਾਕਿਸਤਾਨ ਦੀ ਅਰਥਵਿਵਸਥਾ ਇਕ ਵਾਰ ਫਿਰ ਪਟੜੀ ’ਤੇ ਆ ਸਕਦੀ ਹੈ, ਜੇਕਰ ਸਭ ਕੁਝ ਠੀਕ ਰਿਹਾ ਤਾਂ। ਸ਼ਾਹਬਾਜ਼ ਨੂੰ ਚੋਣਾਂ ਕਰਵਾਉਣ ਦੀ ਕੋਈ ਜਲਦੀ ਨਹੀਂ ਹੈ।
ਕਰ ਰਹੇ ਚੁਫੇਰਿਓਂ ਹਮਲਾ
ਇਮਰਾਨ ਖਾਨ ਚੋਣਾਂ ਕਰਵਾਉਣ ਲਈ ਕਾਹਲੇ ਹਨ। ਉਹ ਵਧਦੀ ਮਹਿੰਗਾਈ, ਜਲਵਾਯੂ ਪਰਿਵਰਤਨ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਹਨ ਅਤੇ ਮੁੜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਚਾਹੁੰਦੇ ਹਨ। ਇਮਰਾਨ ਖਾਨ ਵੀ ਲਗਾਤਾਰ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਮੂੰਹ ਦੇਖਣਾ ਪਿਆ ਸੀ। ਉਹ ਸ਼ਾਹਬਾਜ਼ ਸਰਕਾਰ ’ਤੇ ਫੌਜ ਨਾਲ ਦੋਸਤੀ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਆਰਮੀ ਚੀਫ਼ ਬਾਜਵਾ ਨੂੰ ਆਪਣਾ ਹਥਿਆਰ ਬਣਾਇਆ ਹੈ। ਇਮਰਾਨ ਚਾਹੁੰਦੇ ਹਨ ਕਿ ਬਾਜਵਾ ਨੂੰ ਐਕਸਟੈਂਸ਼ਨ ਦਿੱਤਾ ਜਾਵੇ। ਇਸ ਦੇ ਲਈ ਉਨ੍ਹਾਂ ਨੇ ‘ਆਰਮੀ ਚੀਫ਼ ਬਾਜਵਾ ਨੂੰ ਵਿਸਤਾਰ ਦਿਓ’ ਦਾ ਨਵਾਂ ਨਾਅਰਾ ਬੁਲੰਦ ਕੀਤਾ ਹੈ।
ਬਾਜਵਾ ਦੇ ਸਹਿਯੋਗ ਨਾਲ ਬਣੇ ਸਨ ਪੀ. ਐੱਮ.
ਸਾਲ 2018 ’ਚ ਇਮਰਾਨ ਖ਼ਾਨ ਆਰਮੀ ਚੀਫ਼ ਬਾਜਵਾ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਨ। ਇਸ ਲਈ ਉਨ੍ਹਾਂ ਨੇ ਦੋ ਤਾਕਤਵਰ ਸਿਆਸੀ ਘਰਾਣਿਆਂ ‘ਸ਼ਰੀਫ਼ ਤੇ ਜ਼ਰਦਾਰੀ’ ਧੜਿਆਂ ਨੂੰ ਵੱਖ ਕਰ ਦਿੱਤਾ। ਇਮਰਾਨ ਦੇ ਰੁਖ਼ ’ਚ ਬਦਲਾਅ ਨੇ ਸ਼ਾਹਬਾਜ਼ ਨੂੰ ਬੇਚੈਨੀ ਨਾਲ ਘੁਸਰ-ਮੁਸਰ ਕਰਨ ਲਈ ਮਜਬੂਰ ਨਹੀਂ ਕੀਤਾ। ਨਾ ਹੀ ਇਮਰਾਨ ਨੇ ਇਹ ਮੰਗ ਕੀਤੀ ਕਿ ਨਵੇਂ ਫੌਜ ਮੁਖੀ ਦੀ ਚੋਣ ਚੋਣਾਂ ਤੋਂ ਬਾਅਦ ਦੀ ਸਰਕਾਰ ’ਤੇ ਛੱਡ ਦਿੱਤੀ ਜਾਵੇ। ਬਾਜਵਾ ਪਹਿਲਾਂ ਤੋਂ ਹੀ ਦੂਸਰੇ ਤਿੰਨ ਸਾਲ ਦੇ ਕਾਰਜਕਾਲ ਦੀ ਸੇਵਾ ਕਰ ਰਹੇ ਹਨ। ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਹ ਅੱਗੇ ਵਿਸਤਾਰ ’ਚ ਦਿਲਚਸਪੀ ਨਹੀਂ ਲੈ ਰਹੇ ਹਨ।