Big Breaking : ਪਾਕਿ 'ਚ ਰੇਲ ਅਤੇ ਬੱਸ ਦੀ ਭਿਆਨਕ ਟੱਕਰ, 19 ਸਿੱਖ ਸ਼ਰਧਾਲੂਆਂ ਦੀ ਮੌਤ

07/03/2020 5:02:59 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਟਰੇਨ ਅਤੇ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਸਿੱਖ ਸ਼ਰਧਾਲੂ ਦੱਸੇ ਜਾ ਰਹੇ ਹਨ। ਇਹ ਘਟਨਾ ਸੁਕੁਰ ਜ਼ਿਲ੍ਹੇ ਵਿਚ ਵਾਪਰੀ ਜਿੱਥੇ ਪਾਕਿਸਤਾਨ ਐਕਸਪ੍ਰੈੱਸ ਕਰਾਚੀ ਤੋਂ ਲਾਹੌਰ ਵੱਲ ਜਾ ਰਹੀ ਸੀ। ਟਰੇਨ ਉਸ ਬੱਸ ਨਾਲ ਟਕਰਾਈ ਜੋ ਮੱਧ ਪੰਜਾਬ ਸੂਬੇ ਦੇ ਸਰਗੋਧਾ ਜਾ ਰਹੀ ਸੀ। ਪੁਲਸ ਮੁਤਾਬਕ ਹਾਦਸੇ ਸਮੇ ਬੱਸ ਵਿਚ 27 ਯਾਤਰੀ ਸਵਾਰ ਸਨ।

PunjabKesari

ਸੁਕੁਰ ਵਿਚ ਇਕ ਡਿਪਟੀ ਕਮਿਸ਼ਨਰ ਰਾਣਾ ਅਡੇਲ ਨੇ ਕਿਹਾ,''ਘੱਟੋ-ਘੱਟ 18 ਲੋਕ ਮਾਰੇ ਗਏ ਹਨ ਅਤੇ 55 ਜ਼ਖਮੀ ਹੋਏ ਹਨ।'' ਕਮਿਸ਼ਨਰ ਨੇ ਏ.ਐੱਫ.ਪੀ. ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਤਾਰਿਕ ਕੋਲਾਚੀ ਜੋ ਘਟਨਾਸਥਲ 'ਤੇ ਗਏ ਸਨ ਨੇ ਏ.ਐੱਫ.ਪੀ. ਨੂੰ ਤਾਜ਼ਾ ਟੋਲ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ। ਕੋਲਾਚੀ ਨੇ ਕਿਹਾ ਕਿ ਹਾਦਸਾ ਇਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ 'ਤੇ ਵਾਪਰਿਆ। ਹਾਦਸਾਗ੍ਰਸਤ ਹੋਣ ਮਗਰੋਂ ਬੱਸ ਦੋ ਟੁੱਕੜਿਆਂ ਵਿਚ ਵੰਡੀ ਗਈ। ਉਹਨਾਂ ਨੇ ਕਿਹਾ ਕਿ ਮਾਰ ਗਏ ਅਤੇ ਜ਼ਖਮੀ ਹੋਏ ਲੋਕ ਕੋਚ ਦੇ ਯਾਤਰੀ ਸਨ।


Vandana

Content Editor

Related News