ਪਾਕਿਸਤਾਨ ਦੇ ਕਵੇਟਾ 'ਚ ਬੰਬ ਧਮਾਕਾ, 1 ਦੀ ਮੌਤ 10 ਜ਼ਖਮੀ

10/15/2019 8:50:50 PM

ਕਵੇਟਾ (ਏਜੰਸੀ)- ਪਾਕਿਸਤਾਨ ਵਿਚ ਬਲੋਚਿਸਤਾਨ ਸੂਬੇ ਦੇ ਕਵੇਟਾ ਵਿਚ ਮੰਗਲਵਾਰ ਸ਼ਾਮ ਨੂੰ ਬੰਬ ਧਮਾਕੇ ਕਾਰਨ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ 10 ਲੋਕ ਜ਼ਖਮੀ ਹੋ ਗਏ। ਕਵੇਟਾ ਦੀ ਮੁੱਖ ਸੜਕ 'ਤੇ ਖੜ੍ਹੀ ਪੁਲਸ ਦੇ ਮੋਬਾਇਲ ਵੈਨ ਨੇੜੇ ਇਹ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪੁਲਸ ਵੈਨ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ। ਧਮਾਕੇ ਵਿਚ ਜ਼ਖਮੀ ਹੋਏ 10 ਲੋਕਾਂ ਵਿਚ ਪੁਲਸ ਮੁਲਾਜ਼ਮ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਇਕ ਮੋਟਰਸਾਈਕਲ ਵਿਚ ਆਈ.ਈ.ਡੀ. ਬੰਬ ਲਗਾਇਆ ਗਿਆ ਸੀ। ਧਮਾਕੇ ਤੋਂ ਬਾਅਦ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ, ਉਥੇ ਹੀ ਇਕ ਰਿਕਸ਼ਾ ਅਤੇ ਪੰਜ ਹੋਰ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਨੇੜੇ ਖੜ੍ਹੇ ਚਾਰ ਹੋਰ ਵਾਹਨਾਂ ਵਿਚ ਵੀ ਅੱਗ ਲੱਗ ਗਈ, ਜਿਸ 'ਤੇ ਪੁਲਸ ਨੇ ਕਾਬੂ ਪਾ ਲਿਆ। ਇਲਾਕੇ ਵਿਚ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Sunny Mehra

Content Editor

Related News