ਪਾਕਿ ਨੇ ਰੋਕਿਆ ਸ਼੍ਰੀਨਗਰ-ਸ਼ਾਰਜਾਹ ਫਲਾਈਟ ਦਾ ਰਸਤਾ, ਮੋਦੀ ਉਸੇ ਦੀ ਏਅਰਸਪੇਸ ਤੋਂ ਪਰਤੇ ਭਾਰਤ

Saturday, Nov 06, 2021 - 06:32 PM (IST)

ਪਾਕਿ ਨੇ ਰੋਕਿਆ ਸ਼੍ਰੀਨਗਰ-ਸ਼ਾਰਜਾਹ ਫਲਾਈਟ ਦਾ ਰਸਤਾ, ਮੋਦੀ ਉਸੇ ਦੀ ਏਅਰਸਪੇਸ ਤੋਂ ਪਰਤੇ ਭਾਰਤ

ਇਸਲਾਮਾਬਾਦ  (ਇੰਟ.)-ਕਸ਼ਮੀਰੀਆਂ ਦੀ ਮਦਦ ਦਾ ਦਿਖਾਵਾ ਕਰਨ ਵਾਲੇ ਪਾਕਿਸਤਾਨ ਦੇ ਹੁਕਮਰਾਨਾਂ ਦੀ ਪੋਲ ਖੁੱਲ੍ਹ ਗਈ ਹੈ। ਪਾਕਿਸਤਾਨ ਨੇ ਸ਼੍ਰੀਨਗਰ ਤੋਂ ਸ਼ਾਰਜਾਹ ਜਾਣ ਵਾਲੀ ਉਡਾਣ ਸ਼ੁਰੂ ਹੋਣ ਤੋਂ ਖਿਝ ਕੇ ਉਸ ਦੇ ਆਪਣੇ ਹਵਾਈ ਖੇਤਰ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਨਾਲ ਹੁਣ ਜਹਾਜ਼ਾਂ ਨੂੰ ਜ਼ਿਆਦਾ ਦੂਰੀ ਤੋਂ ਚੱਕਰ ਕੱਟਦੇ ਹੋਏ ਜਾਣਾ ਪਵੇਗਾ, ਜਿਸ ਨਾਲ ਯਾਤਰੀ ਕਿਰਾਇਆ ਬਹੁਤ ਵਧ ਜਾਏਗਾ। ਇਹ ਪੂਰੀ ਤਰ੍ਹਾਂ ਨਾਲ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਹੈ ਪਰ ਪਾਕਿਸਤਾਨ ਨੇ ਅਣਮਨੁੱਖੀ ਕਦਮ ਚੁੱਕਦੇ ਹੋਏ ਇਸ ਨੂੰ ਰੋਕ ਦਿੱਤਾ ਹੈ। ਸ਼੍ਰੀਨਗਰ ਤੋਂ ਸ਼ਾਰਜਾਹ ਦੀ ਉਡਾਣ ਨੂੰ 11 ਸਾਲ ਬਾਅਦ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਇਸ ਘਟਨਾਚੱਕਰ ਦਰਮਿਆਨ ਰੌਚਕ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਏਅਰਸਪੇਸ ਦੀ ਵਰਤੋਂ ਕਰਨ ਤੋਂ ਬਾਅਦ ਬੁੱਧਵਾਰ ਨੂੰ ਗਲੋਸਗੋ ਤੋਂ ਨਵੀਂ ਦਿੱਲੀ ਪਰਤੇ। ਮੋਦੀ ਦੇ ਬੋਈਂਗ 777 ਜਹਾਜ਼ ਨੇ ਇਟਲੀ ਤੋਂ ਸਕਾਟਲੈਂਡ ਜਾਣ ਲਈ ਵੀ ਪਾਕਿਸਤਾਨ ਦੇ ਹਵਾਈ ਖੇਤਰ ਦੀ ਯਾਤਰਾ ਕੀਤੀ ਸੀ।


author

Manoj

Content Editor

Related News