ਪਾਕਿਸਤਾਨ : ਮਸਜਿਦ 'ਚ ਜ਼ੋਰਦਾਰ ਧਮਾਕਾ, ਮ੍ਰਿਤਕਾਂ ਦੀ ਗਿਣਤੀ 59 ਹੋਈ, 157 ਲੋਕ ਜ਼ਖ਼ਮੀ (ਤਸਵੀਰਾਂ)

01/30/2023 5:44:07 PM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੇਸ਼ਾਵਰ ਵਿੱਚ ਪੁਲਸ ਲਾਈਨ ਮਸਜਿਦ ਵਿੱਚ ਜ਼ੋਰਦਾਰ ਧਮਾਕਾ ਹੋਇਆ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਪਾਕਿਸਤਾਨੀ ਮੀਡੀਆ ਜਿਓ ਨਿਊਜ਼ ਦੇ ਹਵਾਲੇ ਨਾਲ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਟੀਟੀਪੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਆਪਣੇ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਇਹ ਖੂਨੀ ਹਮਲਾ ਕੀਤਾ ਹੈ। ਪਾਕਿਸਤਾਨੀ ਫੌਜ ਨੇ ਪਿਛਲੇ ਸਾਲ ਅਗਸਤ ਵਿੱਚ ਟੀਟੀਪੀ ਕਮਾਂਡਰ ਨੂੰ ਮਾਰ ਦਿੱਤਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਚ ਨਿਊਜ਼ੀਲੈਂਡ ਦੇ ਵਿਗਿਆਨੀ ਬੈਗਸ਼ਾ ਨੂੰ ਲੋਕਾਂ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

PunjabKesari

ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਸ ਲਾਈਨਜ਼ ਖੇਤਰ ਵਿੱਚ ਸੋਮਵਾਰ ਨੂੰ ਇੱਕ ਮਸਜਿਦ ਵਿੱਚ ਹੋਏ ਆਤਮਘਾਤੀ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ।ਮੌਤਾਂ ਦੀ ਪੁਸ਼ਟੀ ਪੇਸ਼ਾਵਰ ਦੇ ਕਮਿਸ਼ਨਰ ਰਿਆਜ਼ ਮਹਿਸੂਦ ਨੇ ਕੀਤੀ, ਜਿਨ੍ਹਾਂ ਨੇ ਇਹ ਵੀ ਕਿਹਾ ਕਿ ਮਸਜਿਦ ਦੇ ਅੰਦਰ ਬਚਾਅ ਦੀ ਕੋਸ਼ਿਸ਼ ਜਾਰੀ ਹੈ। 'ਡਾਨ' ਨੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ''ਸ਼ਹਿਰ ਭਰ ਦੇ ਹਸਪਤਾਲਾਂ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਜ਼ਖਮੀਆਂ ਨੂੰ ਬਿਹਤਰੀਨ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਇਹ ਧਮਾਕਾ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ ਵਿੱਚ ਸਥਿਤ ਮਸਜਿਦ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਹੋਇਆ।

PunjabKesari

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨਮਾਜ਼ ਦੇ ਦੌਰਾਨ ਮੂਹਰਲੀ ਕਤਾਰ ਵਿੱਚ ਮੌਜੂਦ ਸੀ ਜਦੋਂ ਉਸਨੇ ਆਪਣੇ ਆਪ ਨੂੰ ਧਮਾਕਾ ਕਰ ਲਿਆ। ਜ਼ਖਮੀਆਂ ਨੂੰ ਇਲਾਜ ਲਈ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ।ਇਕ ਚਸ਼ਮਦੀਦ ਨੇ ਦੱਸਿਆ ਕਿ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਮਸਜਿਦ ਵਿਚ ਘੱਟੋ-ਘੱਟ 120 ਲੋਕ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪੁਲਸ ਮੁਲਾਜ਼ਮ ਸ਼ਾਮਲ ਹਨ।ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਹੋਏ ਅੱਤਵਾਦੀ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਉਸਨੇ ਖੁਫੀਆ ਤੰਤਰ ਨੂੰ ਸੁਧਾਰਨ ਅਤੇ ਪੁਲਸ ਬਲਾਂ ਨੂੰ ਲੈਸ ਕਰਨ ਦੀ ਮੰਗ ਕੀਤੀ।

PunjabKesari

ਖਾਨ ਨੇ ਲਿਖਿਆ, "ਪੁਲਸ ਲਾਈਨਜ਼ ਮਸਜਿਦ ਪੇਸ਼ਾਵਰ ਵਿੱਚ ਨਮਾਜ਼ ਦੇ ਦੌਰਾਨ ਹੋਏ ਅੱਤਵਾਦੀ ਆਤਮਘਾਤੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਮੇਰੀਆਂ ਪ੍ਰਾਰਥਨਾਵਾਂ ਅਤੇ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਿੱਚ ਸੁਧਾਰ ਕਰੀਏ ਅਤੇ ਅੱਤਵਾਦ ਦੇ ਵਧਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਆਪਣੇ ਪੁਲਸ ਬਲਾਂ ਨੂੰ ਸਹੀ ਢੰਗ ਨਾਲ ਲੈਸ ਕਰੀਏ। ਡਾਨ ਦੇ ਅਨੁਸਾਰ, ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਰਫ ਐਂਬੂਲੈਂਸਾਂ ਨੂੰ ਇਲਾਕੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News