ਪਾਕਿ ਦਾ ਚੀਨ ਨੂੰ ਝਟਕਾ, ਬੈਨ ਕੀਤੀ ਬੀਗੋ ਐਪ, ਟਿਕਟਾਕ ਨੂੰ ਆਖਰੀ ਚੇਤਾਵਨੀ
Tuesday, Jul 21, 2020 - 06:22 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਆਪਣੇ ਦੋਸਤ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਦੇ ਬਾਅਦ ਹੁਣ ਪਾਕਿਸਤਾਨ ਨੇ ਵੀ ਚੀਨ ਦੇ ਬੀਗੋ ਐਪ ਨੂੰ ਬੈਨ ਕਰ ਦਿੱਤਾ ਹੈ। ਉੱਥੇ ਟਿਕਟਾਕ ਨੂੰ ਆਖਰੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਨੇ ਇਹ ਪਾਬੰਦੀ ਅਸ਼ਲੀਲ ਅਤੇ ਅਨੈਤਿਕ ਸਮੱਗਰੀ ਦਿਖਾਉਣ 'ਤੇ ਲਗਾਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਗੇਮਿੰਗ ਐਪ ਪਬਜੀ 'ਤੇ ਵੀ ਪਾਬੰਦੀ ਲਗਾਈ ਸੀ।
ਪਿਛਲੇ ਹਫਤੇ ਹੀ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਟਿਕਟਾਕ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਇਹ ਐਪ ਆਧੁਨਿਕ ਸਮੇਂ ਵਿਚ ਬਹੁਤ ਵੱਡੀ ਬੁਰਾਈ ਹੈ। ਉਹਨਾਂ ਨੇ ਕਿਹਾ ਕਿ ਟਿਕਟਾਕ ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਅਤੇ ਰੇਟਿੰਗ ਦੇ ਲਾਲਚ ਵਿਚ ਪੋਰਨੋਗ੍ਰਾਫੀ ਦਾ ਵੱਡਾ ਸਰੋਤ ਬਣ ਗਿਆ ਹੈ। ਪਾਕਿਸਤਾਨ ਸਰਕਾਰ ਵੱਲੋਂ ਜਾਰੀ ਸ਼ਿਕਾਇਤ ਵਿਚ ਕਿਹਾ ਗਿਆ ਹੈਕਿ ਟਿਕਟਾਕ ਅਤੇ ਬੀਗੋ ਦੇ ਬਾਰੇ ਵਿਚ ਸਮਾਜ ਦੇ ਵਿਭਿੰਨ ਵਰਗਾਂ ਤੋਂ ਸ਼ਿਕਾਇਤ ਮਿਲੀ ਸੀ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਦੋਹਾਂ ਐਪ ਵੱਲੋਂ ਜਵਾਬ ਸੰਤੁਸ਼ਟੀ ਵਾਲਾ ਨਹੀਂ ਹੈ। ਇਸ ਦੇ ਬਾਅਦ ਸਰਕਾਰ ਨੇ ਬੀਗੋ ਨੂੰ ਬੈਨ ਕਰ ਦਿੱਤਾ ਅਤੇ ਟਿਕਟਾਕ ਨੂੰ ਆਖਰੀ ਚੇਤਾਵਨੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਭਿਆਨਕ ਭੂਚਾਲ ਦੀ ਚੇਤਾਵਨੀ, ਜ਼ਮੀਨ 'ਚ ਵੱਧੀ ਹਲਚਲ
ਇਸ ਤੋਂ ਪਹਿਲਾਂ ਇਮਰਾਨ ਖਾਨ ਸਰਕਾਰ ਨੇ ਆਨਲਾਈਨ ਮਲਟੀਪਲੇਅਰ ਗੇਮ ਪਬਜੀ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਸ ਗੇਮ ਨੂੰ ਇਸਲਾਮ ਵਿਰੋਧੀ ਦੱਸਦਿਆਂ ਕਿਹਾ ਸੀ ਕਿ ਨੌਜਵਾਨ ਇਸ ਗੇਮ ਦੇ ਆਦੀ ਹੋ ਜਾਂਦੇ ਹਨ। ਸਰਕਾਰ ਨੇ ਇਹ ਵੀ ਕਿਹਾ ਕਿ ਇਸ ਗੇਮ ਦੇ ਕਾਰਨ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਪਾਕਿਸਤਾਨ ਟੇਲੀਕਮਿਊਨੀਕੇਸ਼ਨ ਅਥਾਰਿਟੀ ਦੇ ਮੁਤਾਬਕ ਪਾਕਿਸਤਾਨ ਵਿਚ ਪਬਜੀ ਦੇ ਕਾਰਨ ਨੌਜਵਾਨਾਂ 'ਤੇ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਪੈ ਰਹੇ ਹਨ। ਅਜਿਹੇ ਵਿਚ ਨੌਜਵਾਨਾਂ ਵਿਚ ਖੁਦਕੁਸ਼ੀ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ। ਇਸ ਸਰਕਾਰੀ ਏਜੰਸੀ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਸੁਣਵਾਈ ਦੇ ਦੌਰਾਨ ਕਿਹਾ ਕਿ ਪਬਜੀ ਗੇਮ ਵਿਚ ਕੁਝ ਦ੍ਰਿਸ਼ ਇਸਲਾਮ ਵਿਰੋਧੀ ਹੁੰਦੇ ਹਨ, ਜਿਸ ਨੂੰ ਪਾਕਿਸਤਾਨ ਵਿਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।