ਸਰਹੱਦ ਪਾਰ: ਕਟਾਸਰਾਜ ਮੰਦਰ ਦੇ ਖਾਲੀ ਸਰੋਵਰ ’ਚ ਪਾਣੀ ਭਰਨ ਦਾ ਕੰਮ ਸ਼ੁਰੂ
Monday, Dec 20, 2021 - 12:16 PM (IST)
ਗੁਰਦਾਸਪੁਰ (ਜ. ਬ.)- ਪਾਕਿਸਤਾਨ ਦੇ ਅਧਿਕਾਰੀਆਂ ਨੇ ਪ੍ਰਾਚੀਨ ਕਟਾਸਰਾਜ ਮੰਦਰ ਦੇ ਗੰਦਗੀ ਨਾਲ ਭਰੇ ਅਤੇ ਪਾਣੀ ਰਹਿਤ ਸਰੋਵਰ ’ਚ ਪਾਣੀ ਭਰਨ ਦਾ ਕੰਮ ਤੇਜ਼ ਕਰ ਦਿੱਤਾ ਹੈ ਤਾਂਕਿ ਵਿਸ਼ਵ ਭਰ ’ਚ ਫਿਰ ਪਾਕਿਸਤਾਨ ਦੀ ਕਿਰਕਿਰੀ ਨਾ ਹੋਵੇ।
ਭਾਰਤ ਤੋਂ ਲਗਭਗ 200 ਹਿੰਦੂਆਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਹੈ, ਜੋ ਕਟਾਸਰਾਜ ਦੇ ਚਕਵਾਲ ਜ਼ਿਲ੍ਹੇ ’ਚ ਸਥਿਤ ਇਸ ਪਵਿਤਰ ਸਥਾਨ ’ਚ ਨਤਮਸਤਕ ਹੋਵੇਗਾ। ਉਥੇ ਹੀ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ’ਚ ਹਿੰਦੂ ਇੱਥੇ ਪਹੁੰਚ ਰਹੇ ਹਨ। ਹਿੰਦੂ ਭਾਈਚਾਰੇ ਲਈ ਇਹ ਪਵਿਤਰ ਸਥਾਨ ਮੰਨਿਆ ਜਾਂਦਾ ਹੈ। ਇਸ ਮੰਦਰ ਦੇ ਆਸ-ਪਾਸ ਲੱਗੀਆਂ ਸੀਮੈਂਟ ਫੈਕਟਰੀਆਂ ਦੇ ਕਾਰਨ ਮੰਦਰ ਦਾ ਸਰੋਵਰ ਸੁੱਕ ਚੁੱਕਾ ਹੈ।