ਹਿੰਦੂ ਮੰਦਰ ਵਿਚ ਭੰਨ੍ਹ-ਤੋੜ ਦੇ ਮਾਮਲੇ ਵਿਚ 4 ਲੜਕੇ ਗ੍ਰਿਫਤਾਰ

Tuesday, Jan 28, 2020 - 02:29 PM (IST)

ਹਿੰਦੂ ਮੰਦਰ ਵਿਚ ਭੰਨ੍ਹ-ਤੋੜ ਦੇ ਮਾਮਲੇ ਵਿਚ 4 ਲੜਕੇ ਗ੍ਰਿਫਤਾਰ

ਕਰਾਚੀ- ਪਾਕਿਸਤਾਨ ਵਿਚ ਬੀਤੇ ਦਿਨ ਸਿੰਧ ਸੂਬੇ ਦੇ ਇਕ ਹਿੰਦੂ ਮੰਦਰ ਦੀ ਭੰਨ੍ਹ-ਤੋੜ ਦੇ ਮਾਮਲੇ ਵਿਚ ਚਾਰ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਇਸ ਮਾਮਲੇ ਵਿਚ ਇਕ ਹਿੰਦੂ ਮੰਤਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਸਥਾਨਕ ਮੀਡੀਆ ਵਲੋਂ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਪੁਲਸ ਦੇ ਹਵਾਲੇ ਨਾਲ ਡਾਨ ਨਿਊਜ਼ ਏਜੰਸੀ ਨੇ ਕਿਹਾ ਕਿ ਮੰਦਰ ਦੀ ਭੰਨ੍ਹ-ਤੋੜ ਦੇ ਮਾਮਲੇ ਵਿਚ ਚਾਰ ਲੋਕਾਂ, ਜਿਹਨਾਂ ਦੀ ਉਮਰ 15,13,13, ਤੇ 12 ਸਾਲ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਥਾਰਪਰਕਰ ਦੇ ਚਾਚਰਾਂ ਵਿਚ ਭੀੜ ਨੇ ਮਾਤਾ ਰਾਣੀ ਭਾਤੀਯਾਨੀ ਮੰਦਰ ਵਿਚ ਪਵਿੱਤਰ ਮੂਰਤੀ ਤੇ ਗ੍ਰੰਥਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਸੇ ਮਾਮਲੇ ਵਿਚ ਇਹ ਗ੍ਰਿਫਤਾਰੀ ਕੀਤੀ ਗਈ ਹੈ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸਿੰਧ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕਰੇ। ਮੰਤਰੀ ਨੇ ਅੱਗੇ ਕਿਹਾ ਕਿ ਚਾਚਰਾਂ ਇਲਾਕਾ ਸ਼ਾਂਤੀ ਤੇ ਧਾਰਮਿਕ ਨਿਰਪੱਖਤਾ ਲਈ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦੇ ਪਿੱਛੇ ਕੋਈ ਹੋਰ ਹੀ ਲੋਕ ਹੋ ਸਕਦੇ ਹਨ, ਜੋ ਇਲਾਕੇ ਵਿਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ। ਇਸ ਘਟਨਾਕ੍ਰਮ ਨਾਲ ਪੂਰੇ ਹਿੰਦੂ ਭਾਈਚਾਰੇ ਨੂੰ ਧੱਕਾ ਲੱਗਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਾਰਥਨਾ ਸਥਲਾਂ ਨੂੰ ਨੁਕਸਾਨ ਪਹੁੰਚਾਉਣ ਤੇ ਉਹਨਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਆਏ ਦਿਨ ਸੁਰਖੀਆਂ ਵਿਚ ਰਹਿੰਦੀਆਂ ਹਨ। ਸਿੰਧ ਸੂਬੇ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਣ ਦੀਆਂ ਕੁਝ ਘਟਨਾਵਾਂ ਵੀ ਚਰਚਾ ਵਿਚ ਰਹੀਆਂ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ ਵਿਚ ਹੋਣ ਦੇ ਬਾਵਜੂਦ ਘੱਟ ਗਿਣਤੀਆਂ ਦੇ ਸ਼ੋਸ਼ਣ ਨੂੰ ਰੋਕ ਨਹੀਂ ਸਕੀ। ਕੁਝ ਦਿਨ ਪਹਿਲਾਂ ਹੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਪੱਥਰਬਾਜ਼ੀ ਦੀ ਪੂਰੇ ਵਿਸ਼ਵ ਵਿਚ ਨਿੰਦਾ ਕੀਤੀ ਗਈ ਸੀ।


author

Baljit Singh

Content Editor

Related News