ਪਾਕਿਸਤਾਨ ਆਰਮੀ ਨੇ 2.8 ਫੀਸਦੀ ਘਟਾਇਆ ਆਪਣਾ ਰੱਖਿਆ ਬਜਟ

Wednesday, Jun 15, 2022 - 05:43 PM (IST)

ਪਾਕਿਸਤਾਨ ਆਰਮੀ ਨੇ 2.8 ਫੀਸਦੀ ਘਟਾਇਆ ਆਪਣਾ ਰੱਖਿਆ ਬਜਟ

ਇਸਲਾਮਾਬਾਦ-ਪਾਕਿਸਤਾਨ ਦੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਜਨਤਾ ਦੀ ਧਾਰਨਾ ਦੇ ਉਲਟ ਸਾਲ 2022-23 ਦੇ ਲਈ ਰੱਖਿਆ ਬਜਟ ਨੂੰ ਜੀ.ਡੀ.ਪੀ. ਦੇ 2.8 ਫੀਸਦੀ ਤੋਂ ਘਟਾ ਕੇ 2.2 ਫੀਸਦੀ ਕਰ ਦਿੱਤਾ ਗਿਆ ਹੈ। ਦੁਨੀਆ ਨਿਊਜ਼ ਟੀ.ਵੀ. ਨੂੰ ਦਿੱਤੇ ਇਕ ਇੰਟਰਵਿਊ 'ਚ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਖਾਰ ਨੇ ਕਿਹਾ ਕਿ ਲੋਕ ਹਮੇਸ਼ਾ ਰੱਖਿਆ ਬਜਟ ਦੇ ਬਾਰੇ 'ਚ ਗੱਲ ਕਰਦੇ ਹਨ ਪਰ ਸੀਮਿਤ ਸੰਸਾਧਨਾਂ 'ਚ ਅਸੀਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹਾਂ ਜਦੋਂਕਿ ਭਾਰਤ ਨੇ ਹਮੇਸ਼ਾ ਰੱਖਿਆ ਬਜਟ ਵਧਾਇਆ ਹੈ'।
ਉਨ੍ਹਾਂ ਨੇ ਕਿਹਾ ਕਿ ਮੁਦਰਾਸਫੀਤੀ ਵਧਣ ਅਤੇ ਰੁਪਏ ਦੇ ਕਮਜ਼ੋਰ ਪੈਣ ਦੇ ਵਰਗੇ ਕਾਰਕਾਂ ਤੋਂ ਬਾਅਦ ਵਿੱਤੀ ਸਾਲ 2022-23 ਦੇ ਲਈ ਬਜਟ ਵੰਡ 'ਚ ਕਮੀ ਆਈ ਹੈ। ਇਫਤਖਾਰ ਨੇ ਕਿਹਾ ਕਿ ਜਦੋਂ ਤੁਸੀਂ ਮੁਦਰਾਸਫੀਤੀ ਵਧਣ ਅਤੇ ਰੁਪਏ ਦੇ ਕਮਜ਼ੋਰ ਪੈਣ ਦੇ ਮੱਦੇਨਜ਼ਰ ਦੇਖਦੇ ਹੋ ਤਾਂ ਇਹ (ਰੱਖਿਆ ਬਜਟ) ਅਸਲ 'ਚ ਘੱਟ ਗਿਆ ਹੈ। ਇਹ ਪਿਛਲੇ ਸਾਲ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 2.8 ਫੀਸਦੀ ਸੀ ਅਤੇ ਹੁਣ 2.2 ਫੀਸਦੀ 'ਤੇ ਹੈ। ਇਸ ਲਈ ਰੱਖਿਆ ਬਜਟ ਜੀ.ਡੀ.ਪੀ. ਦੇ ਸੰਦਰਭ 'ਚ ਲਗਾਤਾਰ ਹੇਠਾਂ ਜਾ ਰਿਹਾ ਹੈ।


author

Aarti dhillon

Content Editor

Related News