ਪਾਕਿਸਤਾਨੀ ਫੌਜ ਦਾ ਬਾਲਣ ਖ਼ਤਮ; ਸਾਲ ਦੇ ਅੰਤ ਤੱਕ ਸਾਰੇ ਫੌਜੀ ਅਤੇ ਯੁੱਧ ਅਭਿਆਸ ਕੀਤੇ ਮੁਅੱਤਲ

07/05/2023 1:17:46 PM

ਇੰਟਰਨੈਸ਼ਨਲ ਡੈਸਕ- ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਨੇ ਇਸ ਸਾਲ ਦੇ ਅੰਤ ਤੱਕ ਸਾਰੇ ਫੌਜੀ ਅਤੇ ਯੁੱਧ ਅਭਿਆਸ ਰੱਦ ਕਰ ਦਿੱਤੇ ਹਨ। ਇਸ ਦਾ ਕਾਰਨ ਭਾਰਤ ਨਾਲ ਜੰਗਬੰਦੀ ਸਮਝੌਤਾ ਜਾਂ ਸਰਹੱਦਾਂ 'ਤੇ ਅਮਨ-ਸ਼ਾਂਤੀ ਨਹੀਂ ਸਗੋਂ ਬਾਲਣ ਦੀ ਕਮੀ ਹੈ। ਇਹ ਸਪੱਸ਼ਟ ਹੈ ਕਿ ਹੁਣ ਦੱਖਣੀ ਏਸ਼ੀਆਈ ਦੇਸ਼ ਵਿੱਚ ਸਿਆਸੀ ਅਤੇ ਆਰਥਿਕ ਗੜਬੜ ਨੇ ਪਾਕਿਸਤਾਨੀ ਫੌਜ ਨੂੰ ਵੀ ਪ੍ਰਭਾਵਿਤ ਦਿੱਤਾ ਹੈ।

ਸਰਹੱਦ ਪਾਰ ਤੋਂ ਯੂਰੋਏਸ਼ੀਅਨ ਟਾਈਮਜ਼ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਇੰਟੈਲ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨੀ ਫੌਜ ਦੇ ਡੀਜੀ ਮਿਲਟਰੀ ਟਰੇਨਿੰਗ ਨੇ ਹਾਲ ਹੀ ਵਿੱਚ ਸਾਰੀਆਂ ਫੀਲਡ ਫਾਰਮੇਸ਼ਨਾਂ ਅਤੇ ਹੈੱਡਕੁਆਰਟਰਾਂ ਨੂੰ ਦਸੰਬਰ ਤੱਕ ਸਾਰੇ ਜੰਗੀ ਅਭਿਆਸਾਂ ਨੂੰ ਮੁਅੱਤਲ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿਚ "ਰਿਜ਼ਰਵ ਈਂਧਨ" ਅਤੇ ਲੁਬਰੀਕੈਂਟਸ ਦੀ ਘਾਟ ਦਾ ਹਵਾਲਾ ਦਿੱਤਾ ਗਿਆ ਹੈ। ਫੌਜੀ ਸ਼ਬਦਾਵਲੀ ਵਿੱਚ ਰਿਜ਼ਰਵ ਬਾਲਣ ਜੰਗੀ ਭੰਡਾਰਾਂ ਤੋਂ ਵੱਖਰਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਭਾਰਤ ਦੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ 

ਐਫਏਟੀਐਫ ਦੀ ਗ੍ਰੇ ਸੂਚੀ ਤੋਂਂ ਨਿਕਲਣ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਕਰਜ਼ਾ ਲੈਣ ਤੋਂ ਬਾਅਦ ਵੀ ਪਾਕਿਸਤਾਨ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (9 ਮਈ) ਦੀ ਗ੍ਰਿਫ਼ਤਾਰੀ ਕਾਰਨ ਪੈਦਾ ਹੋਈ ਸਿਆਸੀ ਅਸਥਿਰਤਾ ਨੇ ਆਰਥਿਕ ਉਥਲ-ਪੁਥਲ ਨੂੰ ਹੋਰ ਵਧਾ ਦਿੱਤਾ ਹੈ। ਪਾਕਿਸਤਾਨ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ ਅਤੇ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੂਝ ਰਹੇ ਹਨ। ਆਟੇ ਸਮੇਤ ਖਾਣ ਵਾਲੀਆਂ ਚੀਜ਼ਾਂ ਲਈ ਦੰਗੇ ਅਤੇ ਮੌਤਾਂ ਹੋਈਆਂ ਹਨ। ਪਰ FOL (ਇੰਧਨ, ਤੇਲ ਅਤੇ ਲੁਬਰੀਕੈਂਟਸ) ਦੀਆਂ ਕੀਮਤਾਂ ਨੇ ਪਾਕਿਸਤਾਨੀ ਫੌਜ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।

ਪਾਕਿਸਤਾਨ ਵਿੱਚ ਈਂਧਨ ਦੀਆਂ ਕੀਮਤਾਂ ਪਹਿਲਾਂ ਹੀ 262 ਪ੍ਰਤੀ ਲੀਟਰ (ਪੈਟਰੋਲ ਅਤੇ ਡੀਜ਼ਲ) ਤੋਂ ਬਹੁਤ ਜ਼ਿਆਦਾ ਹਨ, ਜਦੋਂ ਕਿ ਮਿੱਟੀ ਦਾ ਤੇਲ 164 ਹੈ। ਇਸ ਤਰ੍ਹਾਂ ਪਾਕਿਸਤਾਨੀ ਫੌਜ ਬਖਤਰਬੰਦ ਵਾਹਨ, ਫੌਜੀ ਟਰੱਕਾਂ, ਟੈਂਕਾਂ ਅਤੇ ਹੋਰਾਂ ਦੇ ਬੇੜੇ ਨੂੰ ਚਲਾਉਣ ਲਈ ਰਿਜ਼ਰਵ ਈਂਧਨ ਅਤੇ ਹੋਰ ਲੋੜੀਂਦੇ ਲੁਬਰੀਕੈਂਟਸ ਦੀ ਖਰੀਦ ਨਹੀਂ ਕਰ ਪਾ ਰਹੀ। ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਵਿੱਚ 560,000 ਸਰਗਰਮ ਸੈਨਿਕ ਹਨ। ਇਸ ਵਿੱਚ ਕੁੱਲ ਅੱਠ ਕੋਰ (ਲਗਭਗ 20-30 ਹਜ਼ਾਰ ਸਿਪਾਹੀਆਂ ਦੀ ਬਣੀ ਹੋਈ) ਹੈ, ਇਸ ਤੋਂ ਇਲਾਵਾ ਐਸਐਸਜੀ (ਸਪੈਸ਼ਲ ਸਰਵਿਸ ਗਰੁੱਪ) ਵਰਗੀਆਂ ਹੋਰ ਸਹਾਇਕ ਡਵੀਜ਼ਨਾਂ, ਜਿਨ੍ਹਾਂ ਵਿੱਚ ਵਿਸ਼ੇਸ਼ ਬਲਾਂ ਦੇ ਕਮਾਂਡੋ ਸ਼ਾਮਲ ਹਨ। ਪਾਕਿਸਤਾਨੀ ਫੌਜ ਕੋਲ ਬਹੁਤ ਸਾਰੇ ਫੌਜੀ ਟਰੱਕ, ਛੋਟੇ ਵਾਹਨ, ਟੈਂਕ ਅਤੇ ਪੈਦਲ ਫੌਜ ਦੇ ਲੜਾਕੂ ਵਾਹਨ ਹਨ, ਜਿਨ੍ਹਾਂ ਨੂੰ ਸਾਲਾਨਾ ਭਾਰੀ ਮਾਤਰਾ ਵਿੱਚ ਬਾਲਣ ਅਤੇ ਲੁਬਰੀਕੈਂਟ ਦੀ ਲੋੜ ਹੁੰਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News