ਪਾਕਿਸਤਾਨੀ ਫੌਜ ਮੁਖੀ ਨੇ ਕੀਤਾ ਕੰਟਰੋਲ ਰੇਖਾ ਦਾ ਦੌਰਾ

02/23/2019 1:39:19 AM

ਰਾਵਲਪਿੰਡੀ— ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਦਾ ਦੌਰਾ ਕੀਤਾ ਤੇ ਫੌਜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਪਾਕਿਸਤਾਨ ਦੇ ਇੰਟਰਸਰਵਿਸਿਜ਼ ਪਬਲਿਕ ਰਿਲੇਸ਼ਨ ਵਿਭਾਗ ਵਲੋਂ ਜਾਰੀ ਇਕ ਬਿਆਨ ਅਨੁਸਾਰ ਫੌਜ ਮੁਖੀ ਨੇ ਆਪਣੇ ਫੌਜੀਆਂ ਦੇ ਉੱਚੇ ਮਨੋਬਲ ਦੀ ਸ਼ਲਾਘਾ ਕੀਤੀ। ਪਾਕਿ ਫੌਜ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਇਕ ਟਵੀਟ ’ਚ ਕਿਹਾ, ‘‘ਪਾਕਿਸਤਾਨ ਇਕ ਸ਼ਾਂਤੀ ਪਸੰਦ ਦੇਸ਼ ਹੈ ਪਰ ਅਸੀਂ ਭੈਅਭੀਤ ਜਾਂ ਮਜਬੂਰ ਨਹੀਂ ਹੋਵਾਂਗੇ। ਕਿਸੇ ਵੀ ਸੈਨਿਕ ਕਾਰਵਾਈ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।’’


Inder Prajapati

Content Editor

Related News