ਪਾਕਿਸਤਾਨ ਨੇ ਦਲੀਪ ਕੁਮਾਰ, ਰਾਜਕਪੂਰ ਦੇ ਜੱਦੀ ਘਰਾਂ ਨੂੰ ਖਰੀਦਣ ਦੀ ਦਿੱਤੀ ਮਨਜ਼ੂਰੀ

Wednesday, Jun 02, 2021 - 04:35 AM (IST)

ਪੇਸ਼ਾਵਰ - ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਨੇ ਮੰਗਲਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਐਕਟਰ ਦਲੀਪ ਕੁਮਾਰ ਅਤੇ ਰਾਜਕਪੂਰ ਦੇ ਪੇਸ਼ਾਵਰ ਸਥਿਤ ਜੱਦੀ ਘਰਾਂ ਨੂੰ ਖਰੀਦਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ, ਜਿਨ੍ਹਾਂ ਨੂੰ ਅਜਾਇਬਘਰ ਵਿੱਚ ਤਬਦੀਲ ਕੀਤਾ ਜਾਵੇਗਾ। ਪੇਸ਼ਾਵਰ ਦੇ ਜ਼ਿਲ੍ਹਾ ਕਮਿਸ਼ਨਰ ਕੈਪਟਨ (ਸੇਵਾਮੁਕਤ) ਖਾਲਿਦ ਮਹਿਮੂਦ ਨੇ ਅਭਿਨੇਤਾਵਾਂ ਦੇ ਘਰਾਂ ਦੇ ਮੌਜੂਦਾ ਮਾਲਕਾਂ ਦੇ ਇਤਰਾਜਾਂ ਨੂੰ ਖਾਰਿਜ ਕਰ ਦਿੱਤਾ ਅਤੇ ਦੋਵਾਂ ਘਰਾਂ ਨੂੰ ਪੁਰਾਤੱਤਵ ਵਿਭਾਗ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ।

ਸਰਕਾਰ ਨੇ ਰਾਜਕਪੂਰ ਦੇ ਘਰ ਦੀ ਕੀਮਤ ਡੇਢ ਕਰੋੜ ਰੁਪਏ, ਜਦਕਿ ਦਲੀਪ ਕੁਮਾਰ ਦੇ ਘਰ ਦੀ ਕੀਮਤ 80 ਲੱਖ ਰੁਪਏ ਤੈਅ ਕੀਤੀ। ਹਾਲਾਂਕਿ ਰਾਜਕਪੂਰ ਦੀ ਜੱਦੀ ਹਵੇਲੀ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਜਦਕਿ ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਗੁੱਲ ਰਹਿਮਾਨ ਨੇ ਜਾਇਦਾਦ ਲਈ ਸਾਢੇ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News