ਪਾਕਿ : ਹੈਲਮਟ ਨਾ ਪਾਉਣ ''ਤੇ ਕੱਟਿਆ ਸਿੱਖ ਦਾ ਚਾਲਾਨ, ਹੁਣ ਮੰਗੀ ਮੁਆਫੀ

01/24/2019 9:55:26 AM

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੇਸ਼ਾਵਰ ਵਿਚ ਵੀਰਵਾਰ ਨੂੰ ਟ੍ਰੈਫਿਕ ਪੁਲਸ ਦੇ ਅਫਸਰਾਂ ਨੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ। ਅਸਲ ਵਿਚ ਟ੍ਰੈਫਿਕ ਵਾਰਡਨ ਨੇ ਮੰਗਲਵਾਰ ਨੂੰ ਮੋਟਰਸਾਈਕਲ ਸਵਾਰ ਇਕ ਸਿੱਖ ਨੌਜਵਾਨ ਵੱਲੋਂ ਹੈਲਮਟ ਨਾ ਪਾਉਣ ਕਾਰਨ ਉਸ ਦਾ ਚਾਲਾਨ ਕੱਟ ਦਿੱਤਾ ਸੀ। ਟ੍ਰੈਫਿਕ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਾਰਡਨ ਨੇ ਗਲਤੀ ਨਾਲ ਚਾਲਾਨ ਕੱਟ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਇਕ ਵਫਦ ਨੇ ਇਸ ਮਾਮਲੇ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਵਫਦ ਕੋਲੋਂ ਮੁਆਫੀ ਮੰਗੀ। ਬੁਲਾਰੇ ਨੇ ਦੱਸਿਆ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਨਾ ਪਾਉਣ ਦੀ ਛੋਟ ਹੈ। ਪੱਛਮੀ-ਉੱਤਰੀ ਪਾਕਿਸਤਾਨ ਵਿਚ ਸੂਬਾਈ ਵਿਧਾਨਪਾਲਿਕਾ ਦੇ ਇਸ ਮਾਮਲੇ 'ਤੇ ਬਹਿਸ ਕਰਨ ਦੀ ਸੰਭਾਵਨਾ ਹੈ।


Vandana

Content Editor

Related News