ਪਾਕਿ ਤੇ ਈਰਾਨ ਮਿਲ ਕੇ ਬਣਾਉਣਗੇ ਸੰਯੁਕਤ ਬਾਰਡਰ ''ਰਿਐਕਸ਼ਨ ਫੋਰਸ''

04/23/2019 1:46:10 AM

ਤਹਿਰਾਨ - ਈਰਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰਾਂ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਸੰਯੁਕਤ ਬਾਰਡਰ 'ਰਿਐਕਸ਼ਨ ਫੋਰਸ' ਗਠਨ ਕਰਨ ਦਾ ਫੈਸਲਾ ਕੀਤਾ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦੌਰੇ 'ਤੇ ਆਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਹੋਈ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ ਹੈ। ਦੋਹਾਂ ਦੇਸ਼ਾਂ ਵਿਚਾਲੇ ਸਿਸਤਾਨ-ਬਲੋਚਿਸਤਾਨ ਸਰਹੱਦੀ ਖੇਤਰਾਂ 'ਚ ਹਾਲ ਹੀ ਦੇ ਦਿਨਾਂ 'ਚ ਅੱਤਵਾਦੀ ਹਮਲੇ ਵੱਧਣ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਲਖੀ ਵੱਧ ਗਈ ਸੀ ਅਤੇ ਖੇਤਰ 'ਚ ਤਣਾਅ ਪੈਦਾ ਹੋ ਗਿਆ ਸੀ।
ਪਿਛਲੇ ਸਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖਾਨ ਦੀ ਇਹ ਪਹਿਲੀ ਈਰਾਨ ਯਾਤਰਾ ਹੈ। ਪਿਛਲੇ ਹਫਤੇ ਬਲੋਚਿਸਤਾਨ 'ਚ 14 ਪਾਕਿਸਤਾਨੀ ਸੁਰੱਖਿਆ ਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇ ਲਈ ਪਾਕਿਸਤਾਨ ਨੇ ਈਰਾਨ ਸਥਿਤ ਅੱਤਵਾਦੀ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਖਾਨ ਨੇ ਆਖਿਆ, 'ਸੁਰੱਖਿਆ ਪ੍ਰਮੁੱਖ ਇਥੇ ਆਪਣੇ ਹਮਰੁਤਬਾ ਨਾਲ ਬੈਠਕ ਕਰ ਸੁਰੱਖਿਆ ਸਹਿਯੋਗ 'ਤੇ ਚਰਚਾ ਕਰਨਗੇ। ਹਾਲਾਂਕਿ ਸੰਯੁਕਤ ਬਲਾਂ ਦੀ ਕੀ ਰੂਪਰੇਖਾ ਰਹੇਗੀ, ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਈਰਾਨ ਦੀ ਆਪਣੀ 2 ਦਿਨਾਂ ਯਾਤਰਾ ਦੇ ਆਖਰੀ ਦਿਨ ਸੋਮਵਾਰ ਨੂੰ ਇਮਰਾਨ ਖਾਨ ਨੇ ਕਿਹਾ ਕਿ ਦੋਵੇਂ ਹੀ ਦੇਸ਼ ਇਕ ਦੂਜੇ ਖਿਲਾਫ ਅੱਤਵਾਦੀ ਗਤੀਵਿਧੀਆਂ ਲਈ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਹੋਣ ਦੇਣਗੇ।


Khushdeep Jassi

Content Editor

Related News