ਪਾਕਿ : ਅਲਕਾਇਦਾ ਨੂੰ ਵਿੱਤੀ ਮਦਦ ਪਹੁੰਚਾਉਣ ਵਾਲਾ ਦੋਸ਼ੀ ਗ੍ਰਿਫਤਾਰ

Sunday, Jul 07, 2019 - 03:59 PM (IST)

ਪਾਕਿ : ਅਲਕਾਇਦਾ ਨੂੰ ਵਿੱਤੀ ਮਦਦ ਪਹੁੰਚਾਉਣ ਵਾਲਾ ਦੋਸ਼ੀ ਗ੍ਰਿਫਤਾਰ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਅੱਤਵਾਦ ਵਿਰੋਧੀ ਬਲਾਂ ਨੇ ਚੈਰਿਟੀ ਦੇ ਨਾਮ 'ਤੇ ਇਕ ਵੱਡੀ ਰਾਸ਼ੀ ਜੁਟਾਉਣ ਅਤੇ ਉਸ ਨੂੰ ਅਲਕਾਇਦਾ ਦੇ ਅੱਤਵਾਦੀਆਂ ਤੱਕ ਪਹੁੰਚਾਉਣ ਦੇ ਦੋਸ਼ੀ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ ਦੇ ਸਥਾਨਕ ਪ੍ਰਮੁੱਖ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਨੇ ਅੱਤਵਾਦੀ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਸੀ.ਟੀ.ਡੀ. ਨੇ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਅੱਤਵਾਦ ਦੇ ਵਿੱਤਪੋਸ਼ਣ ਦੇ ਦੋਸ਼ ਵਿਚ 'ਹਿਊਮਨ ਕਨਸਰਨ ਇੰਟਰਨੈਸ਼ਨਲ' ਨਾਮਕ ਗੈਰ ਸਰਕਾਰੀ ਸੰਗਠਨ ਦੇ ਸਥਾਨਕ ਪ੍ਰਮੁੱਖ ਅਲੀ ਨਵਾਜ਼ ਨੂੰ ਗ੍ਰਿਫਤਾਰ ਕੀਤਾ ਹੈ। 

ਅਧਿਕਾਰੀ ਨੇ ਕਿਹਾ ਕਿ ਅਲੀ 'ਤੇ ਚੈਰਿਟੀ ਦੇ ਨਾਮ 'ਤੇ ਪੈਸਾ ਇਕੱਠਾ ਕਰਨ ਅਤੇ ਉਸ ਨੂੰ ਅਲਕਾਇਦਾ ਤੱਕ ਪਹੁੰਚਾਉਣ ਦਾ ਦੋਸ਼ ਹੈ। ਉਸ ਨੂੰ ਅੱਤਵਾਦੀ ਵਿਰੋਧੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਅੱਗੇ ਦੀ ਪੁੱਛਗਿੱਛ ਲਈ ਸੀ.ਟੀ.ਡੀ. ਦੀ 3 ਦਿਨ ਦੀ ਹਿਰਾਸਤ ਵਿਚ ਭੇਜ ਦਿੱਤਾ।


author

Vandana

Content Editor

Related News