ਪਾਕਿਸਤਾਨ ਨੇ 2020-21 ''ਚ 15.3 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ ਲਈ ਕੀਤੇ ਸਮਝੌਤੇ

12/14/2021 6:09:10 PM

ਇਸਲਾਮਾਬਾਦ (ਭਾਸ਼ਾ): ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਵਿੱਤੀ ਸਾਲ 2020-21 ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਵਪਾਰਕ ਬੈਂਕਾਂ ਤੋਂ 15.32 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ ਸਮਝੌਤੇ ਕੀਤੇ, ਜੋ ਇੱਕ ਸਾਲ ਪਹਿਲਾਂ ਦੀ ਤੁਲਨਾ ਵਿੱਚ 47 ਪ੍ਰਤੀਸ਼ਤ ਜ਼ਿਆਦਾ ਹਨ। ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ 'ਦੀ ਡਾਨ' 'ਚ ਮੰਗਲਵਾਰ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਇਸ ਰਿਪੋਰਟ ਮੁਤਾਬਕ ਇਮਰਾਨ ਖਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਆਪਣੀ ਸੱਤਾ ਦੇ ਤਿੰਨ ਸਾਲ ਵਿਚ ਕੁੱਲ 34.17 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ 'ਤੇ ਸਮਝੌਤੇ ਕਰ ਚੁੱਕੀ ਹੈ। ਇਸ ਦੌਰਾਨ ਕੁੱਲ ਵਿਦੇਸ਼ੀ ਕਰਜ਼ਾ ਆਵੰਟਨ 35.1 ਅਰਬ ਡਾਲਰ ਰਿਹਾ। 

ਪਾਕਿਸਤਾਨੀ ਅਖ਼ਬਾਰ ਨੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਦੀ ਵਿਦੇਸ਼ੀ ਆਰਥਿਕ ਮਦਦ 'ਤੇ ਸਲਾਨਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਲ 2018-19 ਵਿੱਚ ਪਾਕਿਸਤਾਨ ਨੂੰ 8.41 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਮਿਲਿਆ ਸੀ, ਜੋ 2019-20 ਵਿੱਚ 10.45 ਅਰਬ ਡਾਲਰ ਹੋ ਗਿਆ। ਪਿਛਲੇ ਵਿੱਤੀ ਸਾਲ ਵਿੱਚ ਇਹ ਰਕਮ 15.32 ਅਰਬ ਡਾਲਰ ਹੋ ਗਈ। ਇਸ ਦੇ ਨਾਲ ਹੀ 30 ਜੂਨ, 2021 ਨੂੰ ਪਾਕਿਸਤਾਨ ਦਾ ਵਿਦੇਸ਼ੀ ਜਨਤਕ ਕਰਜ਼ਾ 85.6 ਅਰਬ ਡਾਲਰ ਹੋ ਗਿਆ। ਇਹ ਜੂਨ, 2020 ਦੇ 77.9 ਅਰਬ ਡਾਲਰ ਦੇ ਮੁਕਾਬਲੇ 10 ਪ੍ਰਤੀਸ਼ਤ ਵੱਧ ਹੈ। ਪਾਕਿਸਤਾਨ 'ਤੇ ਕੁੱਲ ਵਿਦੇਸ਼ੀ ਕਰਜ਼ਾ 30 ਜੂਨ, 2019 ਨੂੰ 73.4 ਅਰਬ ਡਾਲਰ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ H-1B 'ਚ ਸੁਧਾਰ ਦੀ ਯੋਜਨਾ, ਵਿਦਿਆਰਥੀਆਂ ਅਤੇ ਭਾਰਤੀ ਕਾਮਿਆਂ ਨੂੰ ਹੋਵੇਗਾ ਫ਼ਾਇਦਾ

ਇਸ ਮੀਡੀਆ ਰਿਪੋਰਟ ਮੁਤਾਬਕ ਵਿੱਤ ਸਾਲ 2020-21 ਵਿੱਚ ਇਮਰਾਨ ਸਰਕਾਰ ਨੇ ਵੱਧ ਤੋਂ ਵੱਧ ਵਿਦੇਸ਼ੀ ਕਰਜ਼ਾ ਲਿਆ ਕਿਉਂਕਿ ਚਾਲੂ ਕਰਜ਼ੇ 'ਤੇ ਦਬਾਅ ਜ਼ਿਆਦਾ ਸੀ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵੀ ਮਜ਼ਬੂਤ ਕਰਨਾ ਸੀ। ਇਸ ਦੌਰਾਨ ਪਾਕਿਸਤਾਨ ਨੇ ਪਿਛਲੇ ਸਾਲ 15.32 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ ਦੇ ਜਿਹੜੇ ਸਮਝੌਤੇ ਕੀਤੇ ਸਨ, ਉਹਨਾਂ ਵਿਚੋਂ 6.97 ਅਰਬ ਡਾਲਰ ਦੇ ਸਮਝੌਤੇ ਬਹੁ-ਰਾਸ਼ਟਰੀ ਵਿਕਾਸ ਸਾਂਝੇਦਾਰਾਂ ਦੇ ਨਾਲ ਸਨ ਜਦਕਿ 4.66 ਅਰਬ ਡਾਲਰ ਦੇ ਸਮਝੌਤੇ ਵਿਦੇਸ਼ੀ ਵਪਾਰਕ ਬੈਂਕਾਂ ਅਤੇ 18.7 ਕਰੋੜ ਡਾਲਰ ਦੇ ਸਮਝੌਤੇ ਦੋ ਧਿਰਾਂ ਦੇ ਵਿਕਾਸ ਸਾਂਝੇਦਾਰਾਂ ਨਾਲ ਸਨ। ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਨੇ ਵਿਦੇਸ਼ੀ ਪੂੰਜੀ ਬਾਜ਼ਾਰਾਂ ਤੋਂ 2.5 ਅਰਬ ਡਾਲਰ ਦੀ ਉਧਾਰੀ ਵੀ ਲਈ।


Vandana

Content Editor

Related News